BSF ਨੇ ਕੌਮਾਂਤਰੀ ਸਰਹੱਦ ‘ਤੇ ਦੋ ਪਾਕਿਸਤਾਨੀ ਡਰੋਨ ਡੇਗੇ, ਹੈਰੋਇਨ ਬਰਾਮਦ

ਬੀਐੱਸਐੱਫ ਨੇ ਸ਼ੁੱਕਰਵਾਰ ਰਾਤ ਅੰਮ੍ਰਿਤਸਰ ਦੀ ਅੰਤਰਰਾਸ਼ਟਰੀ ਸਰਹੱਦ ‘ਤੇ ਪਾਕਿਸਤਾਨ ਤੋਂ ਆ ਰਹੇ ਤਿੰਨ ਡਰੋਨਾਂ ਨੂੰ ਸੁੱਟ ਲਿਆ।

ਅੰਮ੍ਰਿਤਸਰ: ਬੀਐੱਸਐੱਫ ਨੇ ਸ਼ੁੱਕਰਵਾਰ ਰਾਤ ਅੰਮ੍ਰਿਤਸਰ ਦੀ ਅੰਤਰਰਾਸ਼ਟਰੀ ਸਰਹੱਦ ‘ਤੇ ਪਾਕਿਸਤਾਨ ਤੋਂ ਆ ਰਹੇ ਤਿੰਨ ਡਰੋਨਾਂ ਨੂੰ ਸੁੱਟ ਲਿਆ। ਇਨ੍ਹਾਂ ‘ਚੋਂ ਦੋ ਡਰੋਨ ਭਾਰਤੀ ਖੇਤਰ ‘ਚ ਡਿੱਗੇ, ਜਦਕਿ ਇਕ ਡਰੋਨ ਪਾਕਿਸਤਾਨੀ ਖੇਤਰ ‘ਚ ਕ੍ਰੈਸ਼ ਹੋ ਗਿਆ। ਬੀਐਸਐਫ ਨੇ ਇੱਕ ਡਰੋਨ ਵਿੱਚੋਂ 2 ਕਿਲੋ 600 ਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਹੈ। ਬੀਐਸਐਫ ਨੇ ਦੱਸਿਆ ਕਿ ਪਹਿਲਾ ਡਰੋਨ ਸ਼ੁੱਕਰਵਾਰ ਰਾਤ 8.55 ਵਜੇ ਅੰਮ੍ਰਿਤਸਰ ਦੇ ਧਾਰੀਵਾਲ ਪਿੰਡ ਵਿੱਚ ਦੇਖਿਆ ਗਿਆ। ਡਰੋਨ ਦੀ ਆਵਾਜ਼ ਸੁਣ ਕੇ ਬੀਐਸਐਫ ਨੇ ਗੋਲੀਬਾਰੀ ਕਰਕੇ ਇਸ ਨੂੰ ਸੁੱਟ ਦਿੱਤਾ। ਓਪਰੇਸ਼ਨ ਤੋਂ ਬਾਅਦ, ਬੀਐਸਐਫ ਨੇ ਜਾਂਚ ਕੀਤੀ ਅਤੇ ਕਵਾਡਕਾਪਟਰ (ਡਰੋਨ) DJI Matris 300 PTK ਟੁੱਟੀ ਹਾਲਤ ਵਿੱਚ ਪਾਇਆ। ਇਸ ਘਟਨਾ ਤੋਂ 29 ਮਿੰਟ ਬਾਅਦ 9.24 ਮਿੰਟ ‘ਤੇ ਪਿੰਡ ਰਤਨ ਖੁਰਦ ‘ਚ ਇਕ ਹੋਰ ਡਰੋਨ ਦੇਖਿਆ ਗਿਆ, ਜਿਸ ਨੂੰ ਬੀ.ਐੱਸ.ਐੱਫ਼ ਦੇ ਜਵਾਨਾਂ ਨੇ ਤੁਰੰਤ ਮਾਰ ਸੁੱਟਿਆ।

ਬਾਅਦ ਵਿੱਚ ਬੀਐਸਐਫ ਨੇ ਇੱਕ ਹੋਰ ਕਵਾਡਕਾਪਟਰ ਜੀਜੇਆਈ ਮੈਟਰਿਸ 300 ਪੀਟੀਕੇ ਨੂੰ ਨੁਕਸਾਨੀ ਗਈ ਹਾਲਤ ਵਿੱਚ ਬਰਾਮਦ ਕੀਤਾ ਇਸ ਡਰੋਨ ਨਾਲ ਲੋਹੇ ਦੀਆਂ ਰਿੰਗਾਂ ਨਾਲ ਬੰਨ੍ਹੀ ਹੈਰੋਇਨ ਦੇ ਦੋ ਪੈਕੇਟ ਮਿਲੇ ਹਨ, ਜਿਨ੍ਹਾਂ ਵਿਚ 2.6 ਕਿਲੋਗ੍ਰਾਮ ਹੈਰੋਇਨ ਸੀ। ਇਨ੍ਹਾਂ ਪੈਕਟਾਂ ਦੇ ਨਾਲ ਚਾਰ ਚਮਕਦਾਰ ਪੱਟੀਆਂ ਵੀ ਬਰਾਮਦ ਕੀਤੀਆਂ ਗਈਆਂ ਹਨ। ਡਰੋਨ ਦੀ ਪਛਾਣ ਕਰਨ ਲਈ ਇਹ ਪੱਟੀਆਂ ਬੰਨ੍ਹੀਆਂ ਗਈਆਂ ਹਨ, ਤਾਂ ਜੋ ਤਸਕਰ ਇਸ ਨੂੰ ਦੂਰੋਂ ਦੇਖ ਸਕਣ।

Leave a Comment

Recent Post

Live Cricket Update

You May Like This