Zira Liquor Factory: ਜ਼ੀਰਾ ਸ਼ਰਾਬ ਫੈਕਟਰੀ ਉੱਤੇ ਹੁਣ ਸਕੰਟ ਦੇ ਬੱਦਲ ਮੰਡਰਾਉਂਦੇ ਹੋਏ ਨਜ਼ਰ ਆ ਰਹੇ ਹਨ। ਜ਼ੀਰਾ ਸ਼ਰਾਬ ਫੈਕਟਰੀ ਨੂੰ ਫਿਲਹਾਲ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਹੈ। ਕੇਂਦਰੀ ਪ੍ਰਦੂਸ਼ਣ ਕੰਟ੍ਰੋਲ ਬੋਰਡ ਨੇ ਜ਼ੀਰਾ ਸ਼ਰਾਬ ਫੈਕਟਰੀ ‘ਚ ਛਾਪਾ ਮਾਰਿਆ। ਇਸ ਦੌਰਾਨ ਉਨ੍ਹਾਂ ਨੇ ਫੈਕਟਰੀ ’ਚ ਲਗਭਗ 29 ਬੋਰਵੈਲ ਵਿੱਚੋ ਵਾਟਰ ਸੈਂਪਲ ਲਏ ਹਨ।
ਮਿਲੀ ਜਾਣਕਾਰੀ ਮੁਤਾਬਿਕ ਲਏ ਗਏ ਸੈਂਪਲ ਦੀ ਰਿਪੋਰਟ ਨੂੰ ਸੀਪੀਸੀਬੀ ਨੇ ਕੌਮੀ ਗਰੀਨ ਟ੍ਰੀਬਿਊਨਲ ਨੂੰ ਸੌਂਪ ਦਿੱਤੀ ਗਈ ਹੈ। ਰਿਪੋਰਟ ’ਚ ਖੁਲਾਸਾ ਇਹ ਖੁਲਾਸਾ ਹੋਇਆ ਕਿ ਜ਼ੀਰਾ ਸ਼ਰਾਬ ਫੈਕਟਰੀ ਦਾ ਨੇੜਲਾ ਪਾਣੀ ਪੀਣ ਯੋਗ ਨਹੀਂ ਹੈ। ਜ਼ੀਰਾ ਸ਼ਰਾਬ ਫੈਕਟਰੀ ਨੇੜਲੇ 12 ਬੋਰਵੈੱਲ ਤੋਂ ਲਏ ਸੈਂਪਲ ਦਾ ਪਾਣੀ ਬੇਹੱਦ ਖ਼ਰਾਬ ਹੈ।