ਆਮ ਆਦਮੀ ਕਲੀਨਿਕ ਬੇਗੋਵਾਨਾ ਵਿਖੇ ਅੱਜ ਮਿਤੀ 29/09/23 ਨੂੰ ਵਿਸ਼ਵ ਦਿਲ ਦਿਵਸ ਮਨਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਸ਼੍ਰੀਮਤੀ ਸ਼੍ਰੀਮਤੀ ਰਜਿੰਦਰ ਕੌਰ ਛੀਨਾ ਐਮ.ਐਲ.ਏ ਲੁਧਿਆਣਾ ਦੱਖਣੀ ਨੇ ਆ ਕੇ ਲੋਕਾਂ ਅਤੇ ਸਟਾਫ਼ ਨਾਲ ਗੱਲਬਾਤ ਕੀਤੀ ਅਤੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਸ ਨੂੰ ਰੋਕਣਾ ਬਿਹਤਰ ਹੈ। ਬਿਮਾਰੀ ਵਿਗੜਨ ਤੋਂ ਪਹਿਲਾਂ. ਆਮ ਆਦਮੀ ਕਲੀਨਿਕ ਸਰਕਾਰ ਦੁਆਰਾ ਇੱਕ ਅਜਿਹਾ ਉਪਰਾਲਾ ਹੈ ਜਿਸਦਾ ਲੋਕਾਂ ਨੂੰ ਬਹੁਤ ਫਾਇਦਾ ਹੋਵੇਗਾ ਕਿਉਂਕਿ ਦਵਾਈਆਂ ਅਤੇ ਖੂਨ ਦੇ ਟੈਸਟ ਮੁਫਤ ਹਨ ਅਤੇ ਇਹ ਹਰੇਕ ਖੇਤਰ ਵਿੱਚ ਮੌਜੂਦ ਹੈ ਜਿਸ ਨੇ ਸਿਹਤ ਸੰਭਾਲ ਨੂੰ ਆਮ ਆਦਮੀ ਦੇ ਨੇੜੇ ਬਣਾਇਆ ਹੈ, ਪੰਜਾਬ ਵਿੱਚ ਲਗਭਗ ਹੁਣ 659 ਆਮ ਆਦਮੀ ਕਲੀਨਿਕ ਹੁਣ ਤੱਕ ਹਰ ਖੇਤਰ ਵਿੱਚ ਮੁਫਤ ਸਿਹਤ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ।
ਸ਼੍ਰੀਮਤੀ ਰਜਿੰਦਰ ਕੌਰ ਛੀਨਾ ਗੱਲ ਕਹੀ ਆਮ ਆਦਮੀ ਪਾਰਟੀ ਆਪਣੇ ਚੋਣਾਂ ਵੇਲੇ ਕੀਤੇ ਵਾਅਦਿਆਂ ਦੀ ਖਰੀ ਉਤਰ ਰਹੀ ਹੈ। ਆਮ ਆਦਮੀ ਪਾਰਟੀ ਨੇ ਚੋਣਾਂ ਵੇਲੇ ਪੰਜਾਬ ‘ਚ ਮਹੁੱਲਾ ਕਲੀਨਿਕ ਖੋਲ੍ਹਣ ਦੀ ਗੱਲ ਕਹੀ ਸੀ ਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਪੰਜਾਬ ਚ 659 ਮੁਹੱਲਾ ਕਲੀਨਿਕ ਖੋਲ੍ਹ ਦਿੱਤੇ ਹਨ ਮਫ਼ਤ ਦਵਾਈਆਂ ਤੇ ਮੁਫ਼ਤ ਇਲਾਜ…659ਹੋਰ ਆਮ ਆਦਮੀ ਕਲੀਨਿਕ ਲੋਕਾਂ ਦੇ ਨਾਮ ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਇਸ ਸਮੇਂ ਸੂਬੇ ਵਿੱਚ ਕੁੱਲ 659ਮੁਹੱਲਾ ਕਲੀਨਿਕ ਚੱਲ ਰਹੇ ਹਨ। 76 ਮੁਹੱਲਾ ਕਲੀਨਿਕਾਂ ਦੇ ਉਦਘਾਟਨ ਤੋਂ ਬਾਅਦ ਪੰਜਾਬ ਵਿੱਚ ਮੁਹੱਲਾ ਕਲੀਨਿਕਾਂ ਦੀ ਕੁੱਲ ਗਿਣਤੀ 659 ਹੋ ਗਈ, ਤਾਂ ਜੋ ਆਮ ਲੋਕ ਬਿਹਤਰ ਇਲਾਜ ਕਰਵਾ ਸ਼੍ਰੀਮਤੀ ਰਜਿੰਦਰ ਕੌਰ ਛੀਨਾ ਨੇ ਇਹ ਦਾਅਵਾ ਕੀਤਾ ਹੈ ਕਿ ਇਹ ਮੁਹੱਲਾ ਕਲੀਨਿਕ ਉਨ੍ਹਾਂ ਲੋਕਾਂ ਦੇ ਲਈ ਵਰਦਾਨ ਸਾਬਿਤ ਹੋ ਰਹੇ ਹਨ ਜੋ ਕਿ ਮਹਿੰਗਾ ਇਲਾਜ ਹੋਣ ਕਰਕੇ ਸਿਹਤ ਸਹੂਲਤਾਂ ਤੋਂ ਵਾਂਝੇ ਸੀ।
ਇਸ ਤੋਂ ਬਾਅਦ ਸ਼੍ਰੀਮਤੀ ਰੁਪਿੰਦਰ ਕੌਰ ਅਤੇ ਸ਼੍ਰੀਮਤੀ ਮਨਦੀਪ ਕੌਰ ਵੱਲੋਂ ਮੁੱਖ ਮਹਿਮਾਨ ਸ਼੍ਰੀਮਤੀ ਰਜਿੰਦਰ ਕੌਰ ਛੀਨਾ ਐਮ.ਐਲ.ਏ ਲੁਧਿਆਣਾ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਕੇਕ ਕੱਟਣ ਦੀ ਰਸਮ ਸ਼੍ਰੀਮਤੀ ਰਜਿੰਦਰ ਕੌਰ ਛੀਨਾ ਅਤੇ ਉਨ੍ਹਾਂ ਦੇ ਪਤੀ ਸ਼੍ਰੀ ਹਰਪ੍ਰੀਤ ਸਿੰਘ ,- ਸਮਰਦੀਪ ਕੌਰ, ਬਲਪ੍ਰੀਤ ਕੌਰ ਵਿੱਕੀ ਲਾਓਹਰਾ
ਜਸਵੀਰ ਸਿੰਘ ਸੰਧੂ, ਪ੍ਰੀਤਮ ਸਿੰਘ ਕੈਂਥ, ਸੁਕਦੇਵ ਸਿੰਘ, ਪਲਵਿੰਦਰ ਸਿੰਘ ਸੁਖਦੀਪ ਕਾਂਠ, ਸ਼ੇਰ ਸਿੰਘ ਅਤੇ ਵਾਰਡ 38 ਦੀ ਟੀਮ
ਡਾ. ਕੋਮਲਪ੍ਰੀਤ ਕੌਰ (ਮੈਡੀਕਲ ਅਫਸਰ, ਏ.ਏ.ਸੀ. ਬੇਗੋਵਾਨਾ) ਨੇ ਵਿਸ਼ਵ ਦਿਲ ਦਿਵਸ ਦੇ ਸਬੰਧ ਵਿੱਚ ਲੋਕਾਂ ਨੂੰ ਦਿਲ ਦੀ ਸਿਹਤ ਬਾਰੇ ਜਾਗਰੂਕ ਕੀਤਾ ਅਤੇ ਦੱਸਿਆ ਕਿ ਇੱਕ ਸਿਹਤਮੰਦ ਜੀਵਨ ਸ਼ੈਲੀ ਬਣਾਈ ਰੱਖਣਾ ਕਿਉਂ ਜ਼ਰੂਰੀ ਹੈ। ਇਨ੍ਹੀਂ ਦਿਨੀਂ ਲੋਕਾਂ ਦੀ ਜੀਵਨ ਸ਼ੈਲੀ ਤੇਜ਼ੀ ਨਾਲ ਬਦਲ ਰਹੀ ਹੈ। ਖਾਣ-ਪੀਣ ਦੀਆਂ ਆਦਤਾਂ ਨੂੰ ਬਦਲਣਾ ਅਤੇ ਕੰਮ ਦਾ ਦਬਾਅ ਵਧਣਾ ਹੁਣ ਸਾਡੀ ਸਿਹਤ ਨੂੰ ਵੀ ਪ੍ਰਭਾਵਤ ਕਰ ਰਿਹਾ ਹੈ। ਇਨ੍ਹੀਂ ਦਿਨੀਂ ਲੋਕ ਛੋਟੀ ਉਮਰ ‘ਚ ਹੀ ਕਈ ਬੀਮਾਰੀਆਂ ਅਤੇ ਸਮੱਸਿਆਵਾਂ ਦਾ ਸ਼ਿਕਾਰ ਹੋ ਰਹੇ ਹਨ। ਦਿਲ ਦੀਆਂ ਸਮੱਸਿਆਵਾਂ ਇਨ੍ਹੀਂ ਦਿਨੀਂ ਕਾਫ਼ੀ ਆਮ ਹੋ ਗਈਆਂ ਹਨ। ਸਿਰਫ ਬਜ਼ੁਰਗ ਲੋਕ ਹੀ ਨਹੀਂ, ਬਲਕਿ ਅੱਜ-ਕੱਲ੍ਹ ਨੌਜਵਾਨ ਵੀ ਦਿਲ ਦੇ ਦੌਰੇ ਦਾ ਸ਼ਿਕਾਰ ਹੋ ਰਹੇ ਹਨ।
ਦਿਲ ਦੀ ਤੰਦਰੁਸਤੀ ਲਈ ਜ਼ਰੂਰੀ ਹੈ ਸਰੀਰ ਦਾ ਤੰਦਰੁਸਤ ਹੋਣਾ। ਜੇਕਰ ਸਰੀਰ ਵਿੱਚ ਥਕਾਵਟ ਰਹੇਗੀ ਤਾਂ ਦਿਲ ਦੀ ਸਿਹਤ ਵੀ ਪ੍ਰਭਾਵਿਤ ਹੁੰਦੀ ਹੈ। ਕਿਉਂਕਿ ਦਿਲ ਤੇ ਸਰੀਰ ਦੋਨਾ ਲਈ ਆਰਾਮ ਜ਼ਰੂਰੀ ਹੈ। ਇਕ ਰਿਸਰਚ ਮੁਤਾਬਕ ਜੋ ਲੋਕ ਦਿਨ ਵਿਚ ਸਿਰਫ 6 ਘੰਟੇ ਸੌਂਦੇ ਹਨ, ਉਨ੍ਹਾਂ ਨੂੰ ਹਾਰਟ ਅਟੈਕ ਦਾ ਜ਼ਿਆਦਾ ਖ਼ਤਰਾ ਹੁੰਦਾ ਹੈ। ਇਸ ਦੀ ਥਾਂ 7 ਘੰਟੇ ਦੀ ਨੀਂਦ ਲੈਣ ਵਾਲੇ ਲੋਕਾਂ ਵਿੱਚ ਇਹ ਖਤਰਾ ਘੱਟ ਹੁੰਦਾ ਹੈ। ਇਸ ਦਾ ਮਤਲਬ ਹੈ ਕਿ ਅਸੀਂ ਜਿੰਨੀ ਚੰਗੀ ਨੀਂਦ ਲੈਂਦੇ ਹਾਂ, ਸਾਡਾ ਦਿਲ ਓਨਾ ਹੀ ਸਿਹਤਮੰਦ ਰਹਿੰਦਾ ਹੈ। ਦਿਲ ਨੂੰ ਸਿਹਤਮੰਦ ਰੱਖਣ ਲਈ ਭੋਜਨ ਵੀ ਅਹਿਮ ਭੂਮਿਕਾ ਨਿਭਾਉਂਦਾ ਹੈ ਬਲਕਿ ਦਿਲ ਦੀ ਸਿਹਤ ਲਈ ਸਿਹਤਮੰਦ ਭੋਜਨ ਕਰਨਾ ਬਹੁਤ ਜ਼ਰੂਰੀ ਹੈ। ਤਲਿਆ ਹੋਇਆ ਜਾਂ ਭਾਰੀ ਭੋਜਨ ਕਰਨ ਤੋਂ ਬਚਣਾ ਚਾਹੀਦਾ ਹੈ। ਇਸ ਲਈ ਤਲੇ ਹੋਏ ਭੋਜਨ ਦੀ ਬਜਾਏ ਤੁਸੀਂ ਸਬਜ਼ੀਆਂ ਅਤੇ ਫਲਾਂ ਨਾਲ ਭਰਪੂਰ ਖੁਰਾਕ ਲੈ ਸਕਦੇ ਹੋ। ਫਲ ਅਤੇ ਸਬਜ਼ੀਆਂ ਦਿਲ ਨੂੰ ਸਿਹਤਮੰਦ ਬਣਾਉਂਦੀਆਂ ਹਨ।
ਕਿਸੇ ਵੀ ਕਿਸਮ ਦਾ ਨਸ਼ਾ ਸਿਹਤ ਲਈ ਖਤਰਨਾਕ ਹੁੰਦਾ ਹੈ। ਸਿਗਰਟਨੋਸ਼ੀ ਕਰਨ ਵਾਲੇ ਲੋਕਾਂ ਲਈ ਜਾਨ ਦਾ ਜੋਖਮ ਤਾਂ ਹੁੰਦਾ ਹੀ ਹੈ ਸਗੋਂ ਅਜਿਹੇ ਵਿਅਕਤੀ ਦੇ ਆਲੇ-ਦੁਆਲੇ ਰਹਿਣ ਵਾਲੇ ਲੋਕ ਵੀ ਇਸ ਤੋਂ ਪ੍ਰਭਾਵਿਤ ਹੋ ਸਕਦੇ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇੱਕ ਸਿਗਰਟ ਦਾ ਧੂੰਆਂ ਤੁਹਾਡੇ ਦਿਲ ਲਈ ਕਾਫੀ ਘਾਤਕ ਸਾਬਤ ਹੋ ਸਕਦਾ ਹੈ।
ਇੰਨਾ ਸਭ ਚੀਜ਼ਾਂ ਤੋਂ ਬਾਅਦ ਇੱਕ ਹੋਰ ਚੀਜ਼ ਹੈ ਜੋ ਤੁਹਾਡੇ ਦਿਲ ਦੀ ਸਿਹਤ ਨਾਲ ਸਿੱਧਾ ਸਬੰਧ ਰੱਖਦੀ ਹੈ। ਸਿਹਤਮੰਦ ਭੋਜਨ, ਭਰਪੂਰ ਨੀਂਦ ਤੋਂ ਇਲਾਵਾ ਕਸਰਤ ਵੀ ਦਿਲ ਦੀ ਸਿਹਤ ਲਈ ਬੇਹੱਦ ਜ਼ਰੂਰੀ ਹੈ। ਅਜ ਕਲ ਘਰੋਂ ਕੰਮ ਕਰਨ ਦਾ ਰੁਝਾਨ ਵਧਿਆ ਹੋਇਆ ਹੈ ਜਿਸ ਕਾਰਨ ਲੋਕਾਂ ਦੀ ਸਰੀਰਕ ਗਤੀਵਿਧੀ ਘੱਟ ਹੋ ਗਈ ਹੈ। ਦਫਤਰੀ ਕਿੱਤੇ ਨਾਲ ਜੁੜੇ ਲੋਕ ਅਕਸਰ ਕਈ ਘੰਟੇ ਕੁਰਸੀ ‘ਤੇ ਬੈਠੇ ਰਹਿੰਦੇ ਹਨ।
ਇਸ ਕਾਰਨ ਉਨ੍ਹਾਂ ਦੇ ਸਰੀਰ ‘ਚ ਕਈ ਥਾਵਾਂ ‘ਤੇ ਅਕੜਾਅ ਆ ਜਾਂਦਾ ਹੈ। ਇਸ ਕਾਰਨ ਉਨ੍ਹਾਂ ਦਾ ਖੂਨ ਦਾ ਪ੍ਰਵਾਹ ਵੀ ਪ੍ਰਭਾਵਿਤ ਹੁੰਦਾ ਹੈ ਅਤੇ ਦਿਲ ਨਾਲ ਜੁੜੀਆਂ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ। ਅਜਿਹੇ ਲੋਕਾਂ ਨੂੰ ਹਰ ਰੋਜ਼ 30 ਮਿੰਟ ਦੀ ਕਸਰਤ ਕਰਨੀ ਚਾਹੀਦੀ ਹੈ।
Medical officer