ਯੂਨੀਵਰਸਿਟੀ ਇੰਸਟੀਚਿਊਟ ਆਫ਼ ਲਾਅਜ਼ ਦੀ ਐਨ.ਐਸ.ਐਸ. ਯੂਨਿਟ ਵੱਲੋਂ ਡਾਇਰੈਕਟਰ ਪ੍ਰੋ: (ਡਾ.) ਅਮਨ ਅੰਮ੍ਰਿਤ ਚੀਮਾ ਦੀ ਯੋਗ ਅਗਵਾਈ ਨਾਲ 1 ਅਕਤੂਬਰ 2023 ਨੂੰ ਸਵੇਰੇ 10 ਵਜੇ ‘ਸਵੱਛਤਾ ਲਈ ਇੱਕ ਘੰਟਾ ਸ਼੍ਰਮਦਾਨ’ ਪ੍ਰੋਗਰਾਮ NSS ਦੇ ਡਾਇਰੈਕਟੋਰੇਟ, ਨਵੀਂ ਦਿੱਲੀ ਦੇ ਦਿਸ਼ਾ- ਨਿਰਦੇਸ਼ਾਂ ਅਨੁਸਾਰ ਸਫ਼ਾਈ ਅਭਿਆਨ ਚਲਾਇਆ ਗਿਆ।
ਸਮਾਗਮ ਦੇ ਸਰਪ੍ਰਸਤ ਪ੍ਰੋ: (ਡਾ.) ਅਮਨ ਅੰਮ੍ਰਿਤ ਚੀਮਾ, ਡਾਇਰੈਕਟਰ ਪੀ.ਯੂ.ਆਰ.ਸੀ. ਲੁਧਿਆਣਾ ਨੇ ਵਿਦਿਆਰਥੀਆਂ ਨੂੰ ਆਪਣੇ ਯੋਗ ਸ਼ਬਦਾਂ ਨਾਲ ਸੰਬੋਧਿਤ ਕਰਦੇ ਹੋਏ ਕਿਹਾ ਕਿ ਸਫ਼ਾਈ ਸਿਰਫ਼ ਕਹਿਣ ਨਾਲ ਨਹੀਂ ਹੋਵੇਗੀ, ਸਾਨੂੰ ਬਦਲਾਅ ਲਿਆਉਣ ਲਈ ਪਹਿਲਕਦਮੀ ਕਰਨੀ ਪਵੇਗੀ। ਜਿਵੇਂ ਕਿ ਕਹਾਵਤ ਹੈ, ‘ਸਵੱਛਤਾ ਘਰ ਤੋਂ ਸ਼ੁਰੂ ਹੁੰਦੀ ਹੈ’, ਸਾਨੂੰ ਪਹਿਲਾਂ ਆਪਣੇ ਆਲੇ- ਦੁਆਲੇ ਦੀ ਸਫਾਈ ਯਕੀਨੀ ਬਣਾਉਣੀ ਪਵੇਗੀ।
ਇਸ ਸਮਾਗਮ ਦਾ ਸੰਚਾਲਨ ਪ੍ਰੋਗਰਾਮ ਅਫਸਰ ਡਾ. ਪੂਜਾ ਸਿੱਕਾ ਅਤੇ ਫੈਕਲਟੀ ਕੋਆਰਡੀਨੇਟਰ ਐਡਵੋਕੇਟ ਸੁਨੀਲ ਮਿੱਤਲ ਅਤੇ ਸ਼੍ਰੀਮਤੀ ਸੁਮਨਪ੍ਰੀਤ ਕੌਰ ਨੇ ਕੀਤਾ।
ਸਮਾਗਮ ਦੌਰਾਨ ਸਮੂਹ ਫੈਕਲਟੀ ਮੈਂਬਰਾਂ, ਪ੍ਰਬੰਧਕੀ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਆਪਣੇ ਆਲੇ- ਦੁਆਲੇ ਦੀ ਸਫ਼ਾਈ ਰੱਖਣ ਦਾ ਪ੍ਰਣ ਲਿਆ। ਉਪਰੰਤ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੇ ਕੈਂਪਸ ਅਤੇ ਆਲੇ- ਦੁਆਲੇ ਦੀ ਸਫ਼ਾਈ ਕਰ ਸਵੱਛਤਾ ਮੁਹਿੰਮ ਨੂੰ ਅੱਗੇ ਤੋਰਿਆ ਅਤੇ ਭਵਿੱਖ ਵਿੱਚ ਅਜਿਹੇ ਹੋਰ ਸਮਾਗਮ ਕਰਵਾਉਣ ਦਾ ਭਰੋਸਾ ਵੀ ਦਿੱਤਾ ਗਿਆ।
ਇਸ ਮਹੱਤਵਪੂਰਨ ਸਮਾਗਮ ਦਾ ਤਾਲਮੇਲ ਵਿਦਿਆਰਥੀ ਕੋਆਰਡੀਨੇਟਰਾਂ ਦੁਆਰਾ ਕੀਤਾ ਗਿਆ:
ਵਿਭਾਗ ਦੇ ਪ੍ਰਤੀਨਿਧੀ ਸਾਹਿਲ ਕਾਲੀਰਮਨ [ਐੱਲ ਐੱਲ ਬੀ ਦੂਸਰਾ ਸਾਲ], ਹਾਰਦਿਕ [ਬੀਏ ਐੱਲ ਐੱਲ ਬੀ ਚੌਥਾ ਸਾਲ), ਜੀਸਸ ਗੋਇਲ [ਬੀਏ ਐੱਲ ਐੱਲ ਤੀਸਰਾ ਸਾਲ] ਅਤੇ ਕਿਮਰੀਤ ਕੌਰ [ਬੀਏ ਐੱਲ ਐੱਲ ਬੀ ਪੰਜਵਾਂ ਸਾਲ]। ਇਸ ਸਮੂਹਿਕ ਯਤਨ ਦਾ ਉਦੇਸ਼ ਸਕਾਰਾਤਮਕ ਪ੍ਰਭਾਵ ਪੈਦਾ ਕਰਨਾ ਅਤੇ ਸਫਾਈ ਨੂੰ ਉਤਸ਼ਾਹਿਤ