ਅੱਜ ਸੀਐਮਸੀ ਦੇ ਮੈਡੀਕਲ ਸੁਪਰਡੈਂਟ ਐਲਨ ਜੋਸਫ਼ ਦੀ ਅਗਵਾਈ ਹੇਠ ਗਿੱਲ ’ਚ ਜੈਲਦਾਰ ਪਰਿਵਾਰ ਵੱਲੋਂ ਮੈਡੀਕਲ ਕੈਂਪ

ਪੰਜਾਬੀ Headline  (  ਹਰਮਿੰਦਰ ਸਿੰਘ ਕਿੱਟੀ )ਪਿੰਡ ਗਿੱਲ ਦੇ ਵੱਡੇ ਗੁਰਦੁਆਰਾ ਸਾਹਿਬ ਵਿਖੇ ਜੈਲਦਾਰ ਪਰਿਵਾਰ ਵੱਲੋਂ ਇੱਕੋ ਛੱਤ ਹੇਠ ਸਾਰੀਆਂ ਬੀਮਾਰੀਆਂ ਦੇ ਚੈਕਅਪ ਅਤੇ ਇਲਾਜ ਨੂੰ ਲਗਾਏ ਗਏ ਮੈਡੀਕਲ ਚੈਕਅਪ ਕੈਂਪ ਦਾ ਸੈਂਕੜੇ ਮਰੀਜ਼ਾਂ ਨੇ ਲਾਹਾ ਲਿਆ। ਜੈਲਦਾਰ ਪਰਿਵਾਰ ਦੇ ਹਰਬੰਸ ਸਿੰਘ ਗਿੱਲ, ਮਨਜੀਤ ਕੌਰ ਗਿੱਲ, ਪਰਮਿੰਦਰਜੀਤ ਸਿੰਘ ਗਿੱਲ ਅਤੇ ਜਗਦੀਪ ਕੌਰ ਗਿੱਲ ਦੀ ਮਿੱਠੀ ਯਾਦ ਵਿਚ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਸੀਐਮਸੀ ਹਸਪਤਾਲ ਦੇ ਡਾ. ਗੁਰਸ਼ਾਨ ਸਿੰਘ ਗਿੱਲ ਅਤੇ ਗੁਰਇੰਦਰਜੀਤ ਸਿੰਘ ਗੋਗੀ ਗਿੱਲ ਦੀ ਸਰਪ੍ਰਸਤੀ ਹੇਠ ਲਗਾਏ ਗਏ

ਇਸ ਕੈਂਪ ਦਾ ਉਦਘਾਟਨ ਬਾਬਾ ਧੰਨਾ ਸਿੰਘ ਬੜੂੰਦੀ, ਬਾਬਾ ਤੇਜਿੰਦਰ ਸਿੰਘ ਜਿੰਦੂ ਨਾਨਕਸਰ ਨੇ ਕੀਤਾ।

ਇਸ ਕੈਂਪ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਜੈਲਦਾਰ ਪਰਿਵਾਰ ਦੇ ਇਹ ਉਪਰਾਲਾ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਮਹਿੰਗੀਆਂ ਸਿਹਤ ਸਹੂਲਤਾਂ ਦੇ ਦੌਰ ਵਿਚ ਜੈਲਦਾਰ ਪਰਿਵਾਰ ਨੇ ਲੁਧਿਆਣਾ ਦੇ ਚੋਟੀ ਦੇ ਸੀਐਮਸੀ ਕਾਲਜ ਅਤੇ ਹਸਪਤਾਲ ਦੇ ਸਾਰੀ ਹੀ ਬੀਮਾਰੀਆਂ ਦੇ ਮਾਹਰ ਡਾਕਟਰਾਂ ਨੂੰ ਇਕ ਛੱਤ ਹੇਠ ਇਕੱਠਿਆਂ ਕਰਨਾ ਇੱਕ ਪੁੰਨ ਦਾ ਕਾਰਜ ਹੈ। ਅੱਜ ਸੈਂਕੜਿਆਂ ਦੀ ਗਿਣਤੀ ’ਚ ਪੁੱਜੇ ਲੋਕ ਮਹਿੰਗੀਆਂ ਸਿਹਤ ਸਹੂਲਤਾਂ ਦਾ ਅੱਜ ਮੁਫਤ ਲਾਹਾ ਲੈ ਰਹੇ ਹਨ।

ਇਸ ਮੌਕੇ ਡਾ. ਗੁਰਸ਼ਾਨ ਗਿੱਲ ਨੇ ਦੱਸਿਆ ਕਿ ਸੀਐਮਸੀ ਹਸਪਤਾਲ ਦੇ ਸਹਿਯੋਗ ਨਾਲ ਅੱਜ ਸੀਐਮਸੀ ਦੇ ਮੈਡੀਕਲ ਸੁਪਰਡੈਂਟ ਐਲਨ ਜੋਸਫ਼ ਦੀ ਅਗਵਾਈ ਹੇਠ ਲਗਾਏ ਗਏ ਇਸ ਕੈਂਪ ਵਿਚ ਔਰਤ ਰੋਗਾਂ ਦੇ ਮਾਹਰ, ਅੱਖਾਂ, ਮੈਡੀਸਨ, ਚਮੜੀ, ਹੱਡੀਆਂ, ਦੰਦਾਂ ਅਤੇ ਦਿਲ ਦੀ ਬੀਮਾਰੀਆਂ ਦੇ ਮਾਹਰ ਡਾਕਟਰਾਂ ਦੀ ਵੱਡੀ ਟੀਮ ਵੱਲੋਂ ਮਰੀਜ਼ਾਂ ਦਾ ਜਿਥੇ ਚੈਕਅਪ ਕੀਤਾ ਗਿਆ ਹੈ, ਉਥੇ ਜੈਲਦਾਰ ਪਰਿਵਾਰ ਵੱਲੋਂ ਮੁਫਤ ਦਵਾਈਆਂ, ਅਨੇਕਾਂ, ਈਸੀਜੀ ਅਤੇ ਟੈਸਟ ਵੀ ਮੁਫਤ ਕਰਵਾਏ ਗਏ ਹਨ। ਉਨ੍ਹਾਂ ਦੱਸਿਆ ਕਿ ਇਲਾਕੇ ਦੇ ਲੋਕਾਂ ਨੂੰ ਮੁਫਤ ਅਤੇ ਉਚ ਕੋਟੀ ਦੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਕੈਂਪ ਲਗਾਉਣ ਲਈ

ਪਿੰਡ ਗਿੱਲ ਵਿਖੇ ਜੈਲਦਾਰ ਪਰਿਵਾਰ ਵੱਲੋਂ ਲਗਾਏ ਗਏ ਮੈਡੀਕਲ ਕੈਂਪ ਦੇ ਉਦਘਾਟਨ ਮੌਕੇ ਸੀਐਮਸੀ ਹਸਪਤਾਲ ਦੇ ਐਲਨ ਜੋਸਫ਼, ਡਾ. ਗੁਰਸ਼ਾਨ ਗਿੱਲ, ਗੁਰਇੰਦਰਜੀਤ ਗੋਗੀ ਗਿੱਲ, ਚਰਨਜੀਤ ਸੋਹਲ ਅਤੇ ਹੋਰ।

ਇਹ ਮੁਹਿੰਮ ਇਸੇ ਤਰ੍ਹਾਂ ਜਾਰੀ ਰਹੇਗੀ। ਇਸ ਮੌਕੇ ਜੈਲਦਾਰ ਪਰਿਵਾਰ ਵੱਲੋਂ ਆਈਆਂ ਸਖਸ਼ੀਅਤਾਂ, ਮਹਿਮਾਨਾਂ ਅਤੇ ਸੰਤਾਂ, ਮਹਾਪੁਰਸ਼ਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ, ਅਮਰਜੀਤ ਸਿੰਘ ਟਿੱਕਾ, ਜਸਪਾਲ ਸਿੰਘ ਸਿੱਧੂ, ਬਿਜਲੀ ਮੁਲਾਜ਼ਮ ਆਗੂ ਚਰਨਜੀਤ ਸਿੰਘ ਸੋਹਲ, ਹਰਚਰਨ ਸਿੰਘ ਬਰਾੜ ਮੁਕਤਸਰ, ਸੁਖਮਨ ਸਿੰਘ ਬਰਾੜ, ਅਰਸ਼ ਭੁੱਲਰ, ਸੰਦੀਪ ਸਿੰਘ ਸੀਨੀਅਰ ਮਾਰਸ਼ਲ ਅਤੇ ਰਾਮਨਦੀਪ ਸਿੰਘ ਆਦਿ ਹਾਜ਼ਰ ਸਨ।

Leave a Comment

Recent Post

Live Cricket Update

You May Like This