ਭੋਗ ਤੇ ਵਿਸ਼ੇਸ਼-ਇੱਕ ਯੁੱਗ ਦਾ ਅੰਤ, ਸਰਦਾਰਨੀ ਹਰਸ਼ਰਨ ਕੌਰ ਜੀ
ਲੁਧਿਆਣਾ ਵਿਖੇ ਰਹਿਣ ਵਾਲੇ ਇੰਕ ਅਤਿ ਸਤਿਕਾਰਤ, ਸੰਵੇਦਨਸ਼ੀਲ, ਖੂਬਸੂਰਤ ਖਿਆਲਾ ਵਾਲੇ ਇਨਸਾਨ ਸਵਰਗੀ ਮਾਸਟਰ ਪ੍ਰਿਤਪਾਲ ਸਿੰਘ ਜੀ ਦੀ ਜੀਵਨ ਗ੍ਰਹਿਣੀ ਸਰਦਾਰਨੀ ਹਰਸ਼ਰਨ ਕੌਰ ਜੋ ਬੀਤੇ ਦਿਨੀਂ ਇਸ ਮਾਤਲੋਕ ਨੂੰ ਅਲਵਿਦਾ ਕਹਿ ਬ੍ਰਹਮਲੀਨ ਹੋ ਗਏ ਸਨ। ਸਰਦਾਰਨੀ ਹਰਸ਼ਰਨ ਕੌਰ ਜੀ ਲੁਧਿਆਣਾ ਦੀ ਇੱਕ ਸਾਦਗੀ ਭਰਪੂਰ ਜ਼ਿੰਦਗੀ ਜਿਉਣ ਵਾਲੀ ਹਸਤੀ ਸਨ, ਧਾਰਮਿਕ ਤੇ ਸਮਾਜਿਕ ਕਾਰਜਾਂ ਲਈ ਵੱਚਨਬੰਧ
ਸਰਦਾਰਨੀ ਹਰਸ਼ਰਨ ਕੌਰ ਜੀ ਦਾ ਸਮੁੱਚਾ ਜੀਵਨ ਸਮਾਜ ਸੇਵੀ ਕਾਰਜਾਂ ਨੂੰ ਨਿਰੰਤਰ ਚਲਾਉਣ ਦਾ ਸੀ। ਸੀ ਐਮ ਸੀ ਹਸਪਤਾਲ ਦੇ ਨਜ਼ਦੀਕ ਹਾਤਾ ਮੁਹੰਮਦ ਤਾਇਰ ਵਿਖੇ ਰਹਿਣ ਵਾਲੇ ਮਾਸਟਰ ਪ੍ਰਤਿਪਾਲ ਸਿੰਘ ਜੀ ਦੇ ਪਰਿਵਾਰ ਨਾਲ ਬੜੇ ਗਹਿਰੇ ਅਰਥਾਂ ਵਾਲੀ ਸਾਂਝ ਰਹੀ ਹੈ। ਇਹਨਾਂ ਦੇ ਸੰਜੋਗ ਵਿੱਚੋਂ ਚਾਰ ਬੇਟਿਆਂ ਨੇ ਜਨਮ ਲਿਆ। ਇਹਨਾਂ ਦੇ ਘਰ ਜਾਣਾ ਕਦੇ ਨਮ ਹੁੰਦਾ ਸੀ। ਇਸ ਗੁਰਸਿੱਖ ਪਰਿਵਾਰ ਦੇ ਮੈਂਬਰਾਂ ਦੀ ਆਪਸੀ ਸਾਂਝ ਇਹਨਾਂ ਦੀ ਸਭ ਤੋਂ ਵੱਡੀ
–
ਤਾਕਤ ਹੈ। ਅਪਸੀ ਵਿਸ਼ਵਾਸ ਤੋ ਮਾਸਟਰ ਪ੍ਰਤਿਪਾਲ ਸਿੰਘ ਜੀ ਤੇ ਸਰਦਾਰਨੀ ਹਰਸ਼ਰਨ ਕੌਰ ਦਾ ਸਖਤ ਅਨੁਸ਼ਾਸਨ ਇਹਨਾਂ ਦੀ ਜ਼ਿੰਦਗੀ ਵਿੱਚ ਖੁਬਸੂ ਭਰ ਗਿਆ। ਪੋਠੋਹਾਰੀ ਹੋਣ ਕਾਰਨ ਇਹਨਾਂ ਦੇ ਬੇਟੇ ਪਿਤਾ ਨੂੰ ਦਾਰ ਜੀ ਆਖਦੇ ਹਨ।ਮੇਰੀ ਗਹਿਰੀ ਸਾਂਝ ਬਲਜੀਤ ਸਿੰਘ ਡੇਜੀ ਨਾਲ ਸੀ। ਉਸ ਦੀ ਕਲਾਤਮਿਕ ਸੂਝ ਤੋਂ ਹਰ ਕੋਈ ਵਿਤ ਸੀ। ਇਹਨਾਂ ਸਾਰਿਆਂ ਨੂੰ ਇੱਕ ਮਾਝਾ ਅੰਦਰ ਪਰ ਕੇ ਰੱਖਣ ਦਾ ਕਾਰਜ ਸਰਦਾਰਨੀ ਹਰਸ਼ਰਨ ਕੁੱਝ ਕਰਦੇ
–
SMT. HARSHARAN KAUR
ਸਨ। ਬੇਹੱਦ ਰਮਜ਼ਾਂ ਭਰੀਆਂ ਗੱਲਾਂ, ਗੁਰੂ ਗ੍ਰੰਥ ਸਾਹਿਬ ਜੀ ਤੇ ਓਟ,ਪਾਠ ਕੀਰਤਨ ਦੇ ਨਾਲ ਸੇਵਾ ਬਿਰਤੀ ਵਾਲੀ ਹਸਤੀ ਸਰਦਾਰਨੀ ਹਰਸ਼ਰਨ ਕੌਰ ਨੇ ਆਪਣੇ ਜੀਵਨ ਵਿੱਚ ਜਿਥੇ ਰਾਜ ਭਾਗ ਮਾਣਿਆ ਉਥੇ ਹੀ ਪਰਿਵਾਰ ਦੇ ਜੀਆਂ ਦਾ ਇੱਕ ਇੱਕ ਕਰ ਕੇ ਵਿਦਾ ਹੋਣਾ ਉਹਨਾਂ ਨੂੰ ਧੁਰ ਅੰਦਰ ਬੇਹੱਦ ਉਦਾਸ ਕਰ ਗਿਆ। ਮਾਸਟਰ ਪ੍ਰਤਿਪਾਲ ਸਿੰਘ ਜੀ,
ਫੇਰ ਕਨੇਡਾ ਵਿਖੇ ਬਲਜੀਤ ਸਿੰਘ ਜੀ ਦਾ ਵਿਛੋੜਾ ਤੇ ਫੇਰ ਅਮਰਜੀਤ ਸਿੰਘ ਸਵੀਟੀ ਦਾ ਅਕਸਮਾਤ
ਅਲਵਿਦਾ ਕਹਿ ਜਾਣਾ ਉਹਨਾਂ ਨੂੰ ਗੰਭੀਰ ਰੂਪ ਵਿਚ ਇੱਕਲਤਾ ਵਿੱਚ ਲੈਣ ਗਿਆ ਹਰਜੀਤ ਸਿੰਘ ਲਵਲੀ ਨਾਲ ਕਦੇ ਕਦੇ ਫੋਨ ਵਾਰਤਾਲਾਪ ਰਾਹੀਂ ਪਤਾ ਲੱਗਦਾ ਕਿ ਮਾਂ ਜੀ ਦੀ ਸਿਹਤ ਠੀਕ ਨਹੀਂ। ਉਹ ਭੀ ਐਮ ਸੀ ਦਾਖ਼ਲ ਹਨ। ਮਨ ਹੋਰ ਉਦਾਸ ਹੋ ਗਿਆ। ਸਰਦਾਰਨੀ ਹਰਸ਼ਰਨ ਕੌਰ ਜੀ ਦਾ ਇਸ ਮਾਤਲੋਕ ਨੂੰ ਅਲਵਿਦਾ ਕਹਿ ਜਾਣਾ ਇੱਕ ਯੁੱਗ ਦਾ ਅੰਤ ਹੈ। ਸਰਦਾਰਨੀ ਹਰਸ਼ਰਨ ਕੌਰ ਜੀ ਦੀ ਇੱਕ ਖੂਬਸੂਰਤ ਅੰਦਾਜ਼ ਵਾਲੀ ਗੱਲ ਯਾਦ ਆ ਗਈ, ਉਹਨਾਂ ਦੇ ਬੇਟੇ ਦੇਸ਼ ਵਿਦੇਸ਼ ਵਿੱਚ ਆਪਣੀ ਮਹਿਕ ਨਾਲ ਜ਼ਿੰਦਗੀ ਬਸਰ ਕਰ ਰਹੇ ਹਨ। ਸਰਦਾਰਨੀ ਹਰਸ਼ਰਨ ਕੌਰ ਨੇ ਕਿਹਾ, ਲਵਲੀ, ਮੈਂ ਜਿਸ ਘਰ ਵਿੱਚ ਵਿਆਹੀ ਆਈ ਸੀ, ਉਸ ਘਰੋਂ ਹੀ ਮੇਰੀ ਅਰਥੀ ਨਿਕਲੇ। ਉਹਨਾਂ ਨੇ ਇਹ ਕੰਮ ਨਿਭਾਇਆ। ਆਪਣੇ ਆਖਰੀ ਸਵਾਸ ਇਸ ਘਰ ਵਿੱਚ ਹੀ ਦਿੱਤੇ। ਅਤਿ ਸਤਿਕਾਰਤ,ਸ਼ਹਿਰ ਗੰਭੀਰ, ਸੂਝਵਾਨ, ਵਿਲੱਖਣ ਪਛਾਣ ਵਾਲੀ ਉੱਚੀ ਲੰਬੀ ਪਹਾਰਨ ਤੁਰਦੀ ਸੀ ਤਾਂ ਧਰਤੀ ਨੂੰ ਵੀ ਮਾਣ ਹੁੰਦਾ ਸੀ। ਖੂਬਸੂਰਤੀ ਦਾ ਸੁਨੇਹਾ ਦਿੰਦਾ ਇਹ ਪਰਿਵਾਰ ਆਪਣੀ ਮਿਸਾਲ
.:
ਆਪ ਸੀ। ਰੱਬ ਦੀ ਰਜ਼ਾ ਵਿੱਚ ਰਹਿਣਾ ਜ਼ਰੂਰੀ ਹੈ। ਉਸ ਨੂੰ ਜਿਵੇਂ ਭਾਉਂਦਾ ਹੈ ਉਹ ਸਾਨੂੰ ਰੱਖਦਾ ਹੈ। ਇਸ ਖੂਬਸੂਰਤ ਪਰਿਵਾਰ ਦੇ ਬੇਹੱਦ ਸੁਹਾਵਣੇ ਦਿਨਾਂ ਨੂੰ ਸਰਦਾਰਨੀ ਹਰਸ਼ਰਨ ਕੌਰ ਜੀ ਦੇ ਸੰਗ ਮਾਣਿਆ ਹੈ। ਯਾਦਾਂ ਹਨ ਕਿ ਖੁਸ਼ਬੂ ਬਿਖਰਦੀਆਂ ਗੁਜ਼ਰ ਰਹੀਆ ਹਨ। ਸਵਰਗੀ ਮਾਸਟਰ ਪ੍ਰਤਿਪਾਲ ਸਿੰਘ ਜੀ, ਸਵਰਗੀ ਸਰਦਾਰਨੀ ਹਰਸ਼ਰਨ ਝੱਗ ਜੀ, ਸਵਰਗੀ ਬਲਜੀਤ ਸਿੰਘ ਜੀ, ਸਵਰਗੀ ਅਮਰਜੀਤ ਸਿੰਘ ਜੀ,, ਤੁਹਾਨੂੰ ਸਾਰਿਆਂ ਨੂੰ ਧੁਰ ਅੰਦਰ ਯਾਦ ਕਰਦਾ ਹਰਜੀਤ ਸਿੰਘ, ਗੁਰਵਿੰਦਰ ਕੌਰ,ਅਮਨ ਤੇ ਬਾਕੀ ਪਰਿਵਾਰ ਨਾਲ ਇਸ ਦੁੱਖ ਦੀ ਘੜੀ ਵਿੱਚ ਸ਼ਰੀਕ ਹਾਂ। ਪਰਮਾਤਮਾ ਸਾਨੂੰ ਇਸ ਦੁੱਖ ਦੀ ਘੜੀ ਵਿੱਚ ਹੱਸਲਾ ਦੇਵੇ। ਸਰਦਾਰਨੀ ਹਰਸ਼ਰਨ ਕੌਰ ਜੀ ਦੇ ਆਕਾਲ ਚਲਾਣੇ ਤੇ ਦੇਸ਼ ਵਿਦੇਸ਼ ਤੇ ਸ਼ਕ ਸੰਦੇਸ਼ ਆ ਰਹੇ ਹਨ। ਸਰਦਾਰਨੀ ਹਰਸ਼ਰਨ ਕਰ ਨਮਿਤ ਅੰਤਿਮ ਸ਼ਬਦ ਕੀਰਤਨ ਭਗ ਅਰਦਾਸ ਗੁਰਦਵਾਰਾ ਛੇਵੀਂ ਪਾਤਸ਼ਾਹੀ, ਨਜ਼ਦੀਕ ਸੀ. ਐਮ. ਸੀ. ਹਸਪਤਾਲ, ਲੁਧਿਆਣਾ ਵਿਖੇ ਐਤਵਾਰ 31 ਮਾਰਚ 2024 ਨੂੰ ਬਾਅਦ ਦੁਪਹਿਰ 2 ਵਜੇ ਹੋਵੇਗੀ।
ਆਤਮ ਪ੍ਰਕਾਸ਼ ਸਿੰਘ ਯਾਦ।