*ਵਿਧਾਇਕ ਬੱਗਾ ਨੇ ਜੰਡੂ ਚੌਕ ਅਤੇ ਆਕਾਸ਼ ਪੁਰੀ ਨੇੜੇ ਚਾਰ ਪਾਰਕਾਂ ਦੇ ਨਵੀਨੀਕਰਨ ਲਈ 38 ਲੱਖ ਰੁਪਏ ਦਾ ਪ੍ਰਾਜੈਕਟ ਕੀਤਾ ਸ਼ੁਰੂ

*
ਲੁਧਿਆਣਾ, 5 ਨਵੰਬਰ: (ਪ੍ਰਿਤਪਾਲ ਸਿੰਘ ਪਾਲੀ ਹਰਿਆਲੀ ਫੈਲਾਉਣ ਅਤੇ ਮਿਆਰੀ ਬੁਨਿਆਦੀ ਢਾਂਚਾ ਵਿਕਸਤ ਕਰਨ ਦੇ ਉਦੇਸ਼ ਨਾਲ, ਲੁਧਿਆਣਾ ਉੱਤਰੀ ਦੇ ਵਿਧਾਇਕ ਮਦਨ ਲਾਲ ਬੱਗਾ ਨੇ ਮੰਗਲਵਾਰ ਨੂੰ ਲੁਧਿਆਣਾ ਉੱਤਰੀ ਹਲਕੇ ਦੇ ਵਾਰਡ ਨੰਬਰ 83 (ਨਵਾਂ ਵਾਰਡ ਨੰਬਰ 70) ਵਿੱਚ ਜੰਡੂ ਚੌਕ ਅਤੇ ਆਕਾਸ਼ ਪੁਰੀ ਵਿੱਚ ਚਾਰ ਪਾਰਕਾਂ ਦੇ ਨਵੀਨੀਕਰਨ ਲਈ ਇੱਕ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ।
ਦੋ ਪਾਰਕ ਜੰਡੂ ਚੌਕ ਦੇ ਕੋਲ ਸਥਿਤ ਹਨ ਜਦੋਂ ਕਿ ਦੋ ਪਾਰਕ ਆਕਾਸ਼ ਪੁਰੀ ਵਿੱਚ ਸਥਿਤ ਹਨ। ਕਰੀਬ 38 ਲੱਖ ਰੁਪਏ ਦੀ ਲਾਗਤ ਨਾਲ ਇਨ੍ਹਾਂ ਪਾਰਕਾਂ ਦਾ ਨਵੀਨੀਕਰਨ ਕੀਤਾ ਜਾਵੇਗਾ।
ਇਸ ਪ੍ਰੋਜੈਕਟ ਦਾ ਉਦਘਾਟਨ ਕਰਦੇ ਹੋਏ ਵਿਧਾਇਕ ਬੱਗਾ ਨੇ ਕਿਹਾ ਕਿ ਇਲਾਕਾ ਨਿਵਾਸੀਆਂ ਤੋਂ ਫੀਡਬੈਕ ਲੈ ਕੇ ਪਾਰਕਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ। ਇਲਾਕਾ ਨਿਵਾਸੀਆਂ ਦੇ ਸੁਝਾਅ ਅਨੁਸਾਰ ਪਾਰਕਾਂ ਵਿੱਚ ਬੱਚਿਆਂ ਦੇ ਖੇਡਣ ਲਈ ਢੁਕਵੀਂ ਥਾਂ, ਬੈਠਣ ਦੀ ਥਾਂ, ਫੁੱਟਪਾਥ ਆਦਿ ਵਿਕਸਤ ਕੀਤੇ ਜਾਣਗੇ।
ਵਿਧਾਇਕ ਬੱਗਾ ਨੇ ਕਿਹਾ ਕਿ ਲੁਧਿਆਣਾ ਉੱਤਰੀ ਹਲਕੇ ਦੇ ਵਸਨੀਕਾਂ ਨੂੰ ਹਰੇ ਭਰੇ ਸਥਾਨ ਪ੍ਰਦਾਨ ਕਰਨ ਲਈ ਗਰੀਨ ਬੈਲਟਾਂ ਅਤੇ ਪਾਰਕਾਂ ਦਾ ਵਿਕਾਸ ਕੀਤਾ ਜਾ ਰਿਹਾ ਹੈ ਜਿੱਥੇ ਵਸਨੀਕ ਦੋਸਤਾਂ ਅਤੇ ਪਰਿਵਾਰ ਨਾਲ ਸਮਾਂ ਬਿਤਾ ਸਕਦੇ ਹਨ।
ਵਿਧਾਇਕ ਬੱਗਾ ਨੇ ਅੱਗੇ ਦੱਸਿਆ ਕਿ ਆਮ ਆਦਮੀ ਪਾਰਟੀ (ਆਪ) ਦੀ ਅਗਵਾਈ ਵਾਲੀ ਸੂਬਾ ਸਰਕਾਰ ਸ਼ਹਿਰ ਵਾਸੀਆਂ ਨੂੰ ਮਿਆਰੀ ਬੁਨਿਆਦੀ ਢਾਂਚਾ ਪ੍ਰਦਾਨ ਕਰਨ ਲਈ ਵਚਨਬੱਧ ਹੈ ਅਤੇ ਪਾਰਕਾਂ ਦੇ ਨਵੀਨੀਕਰਨ ਦਾ ਇਹ ਪ੍ਰੋਜੈਕਟ ਇਸ ਮਹੀਨੇ ਦੇ ਅੰਦਰ ਮੁਕੰਮਲ ਕਰ ਲਿਆ ਜਾਵੇਗਾ। ਆਉਣ ਵਾਲੇ ਦਿਨਾਂ ਵਿੱਚ ਉੱਤਰੀ ਹਲਕੇ ਦੇ ਵੱਖ-ਵੱ

Leave a Comment

Recent Post

Live Cricket Update

You May Like This