ਜਵੱਦੀ ਟਕਸਾਲ ਵਿਖੇ 33 ਵਾਂ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਅੱਜ ਤੋਂ ਆਰੰਭ

ਮਹਾਂਪੁਰਸ਼ਾਂ ਵਲੋਂ ਤਿਆਰੀਆਂ ਦਾ ਕੀਤਾ ਨਰੀਖਣ, ਕੁਝ ਨਵੇਂ ਆਦੇਸ਼ ਦਿੱਤੇ

ਮਹਾਂਪੁਰਸ਼ਾਂ ਵਲੋਂ ਤਿਆਰੀਆਂ ਦਾ ਕੀਤਾ ਨਰੀਖਣ, ਕੁਝ ਨਵੇਂ ਆਦੇਸ਼ ਦਿੱਤੇ

ਲੁਧਿਆਣਾ 26 ਨਵੰਬਰ (ਪ੍ਰਿਤਪਾਲ ਸਿੰਘ ਪਾਲੀ)ਪਰਮ ਸੰਤ ਬਾਬਾ ਸੁਚਾ ਸਿੰਘ ਜੀ ਬਾਨੀ ਜਵੱਦੀ ਟਕਸਾਲ ਵਲੋਂ ਪੁਰਾਤਨ ਗੁਰਮਤਿ ਸੰਗੀਤ ਸ਼ੈਲੀ ਦੀ ਬਹਾਲੀ ਅਤੇ ਗੁਰਮਤਿ ਸੰਗੀਤ ਦੇ ਪ੍ਰੇਮੀਆਂ ਨੂੰ ਉਤਸ਼ਾਹਿਤ ਕਰਨ ਲਈ ਅਰੰਭੇ “ਅਦੁੱਤੀ ਗੁਰਮਤਿ ਸੰਗੀਤ ਸੰਮੇਲਨ” ਪ੍ਰਤੀ ਦੇਸ਼ ਵਿਦੇਸ਼ ‘ਚ ਵਸਦੀਆਂ ਸੰਗਤਾਂ ਦੀ ਖਿੱਚ ਬਣ ਗਈ ਹੈ। ਜਵੱਦੀ ਟਕਸਾਲ ਦੇ ਕੇਂਦਰੀ ਅਸਥਾਨ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਸਾਹਿਬ, ਜਵੱਦੀ ਵਿਖੇ 33 ਵਾਂ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ 28,29,30 ਨਵੰਬਰ ਅਤੇ 1 ਦਸੰਬਰ ਨੂੰ ਕਰਵਾਇਆ ਜਾ ਰਿਹਾ ਹੈ। ਦੇਸ਼ ਦੇ ਦੂਰ ਦੁਰਾਡੇ ਅਤੇ ਵਿਦੇਸ਼ ਵਸਦੀਆਂ ਸ਼ਰਧਾਲੂ ਸੰਗਤਾਂ ਦਾ ਆਉਣਾ ਸ਼ੁਰੂ ਹੋ ਗਿਆ ਹੈ।

ਮਹਾਂਪੁਰਸ਼ਾਂ ਵਲੋਂ “ਅਦੁੱਤੀ ਗੁਰਮਤਿ ਸੰਗੀਤ ਸੰਮੇਲਨ” ਦੇ ਲੋੜੀਂਦੇ ਪ੍ਰਬੰਧਾਂ ਦੇ ਨਾਲ ਵੱਡੀ ਗਿਣਤੀ ‘ਚ ਆਉਣ ਵਾਲੀਆਂ ਸੰਗਤਾਂ ਦੀ ਰਿਹਾਇਸ਼, ਲੰਗਰ, ਸਿਹਤ ਸਹੂਲਤ ਸੇਵਾਵਾਂ, ਪਾਰਕਿੰਗ ਆਦਿ ਦੇ ਵੱਡੇ ਇੰਤਜ਼ਾਮ ਕੀਤੇ ਗਏ ਹਨ। ਮਹਾਪੁਰਸ਼ਾ ਨੇ ਇੰਤਜ਼ਾਮਾਂ ਦਾ ਨਰੀਖਣ ਕੀਤਾ ਅਤੇ ਕੁਝ ਨਵੇਂ ਆਦੇਸ਼ ਦਿੰਦਿਆਂ ਸਮਝਾਇਆ ਕਿ ਸੰਗਤਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਆਵੇ ਕਿਉਕਿ “ਅਦੁੱਤੀ ਗੁਰਮਤਿ ਸੰਗੀਤ ਸੰਮੇਲਨ” ਦੌਰਾਨ ਗੁਰਮਤਿ ਸੰਗੀਤ ਦੇ ਪ੍ਰੇਮੀ ਗੁਰੂ ਦਾ ਧਿਆਨ ਕਰਨਗੇ। ਵਿਰਲੇ-ਵਿਰਲਿਆਂ ਨੂੰ ਤਾਂ ਧਰਤਾ, ਧਿਆਨ, ਧਯੇਯ ਰੂਪੀ ਦੌਲਤ ਵੀ ਪ੍ਰਾਪਤ ਹੋਵੇਗੀ। ਕਿਉਕਿ “ਅਦੁੱਤੀ ਗੁਰਮਤਿ ਸੰਗੀਤ ਸੰਮੇਲਨ” ਦੇ ਚਾਰ ਦਿਨ ਸਤਿ ਸੰਗਤ ਵਿੱਚ ਸ਼੍ਰਵਣ, ਮੰਨਣ ਤੇ ਨਿਿਧਆਸਨ ਹੁੰਦਾ ਰਹੇਗਾ। ਬਾਬਾ ਜੀ ਨੇ ਸਮਝਾਇਆ ਕਿ ਪਰਮਾਰਥ ਸਤਿ ਸੰਗਤ ਵਿੱਚ ਬੈਠ ਕੇ ਹੀ ਕਮਾਇਆ ਜਾ ਸਕਦਾ ਹੈ, ਕਿਉਕਿ ਦੁਰਮਤਿ ਦੂਰ ਹੁੰਦੀ ਹੈ ਅਤੇ ਸੁਬੁੱਧ ਦਾ ਪ੍ਰਕਾਸ਼ ਹੁੰਦਾ ਹੈ। ਇਨ੍ਹਾ ਚਾਰ ਦਿਨ੍ਹਾਂ ‘ਚ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਦੌਰਾਨ ਸਤ ਸੰਗਤਿ ਦੁਆਰਾ ਗੁਰਬਾਣੀ ਨੂੰ ਹਿਰਦਿਆਂ ‘ਚ ਦ੍ਰਿੜ੍ਹ ਕਰਨ ਦਾ ਸ਼ੁਭ ਅਵਸਰ ਨਸੀਬ ਹੋਵੇਗਾ, ਗੁਰਬਾਣੀ ਅਤੇ ਗੁਰਮਤਿ ਸੰਗੀਤ ਦੀ ਸਮਝ ਪਵੇਗੀ, ਮਨ ਦਾ ਖਿੰਡਾਓ ਰੁਕੇਗਾ।

Leave a Comment

Recent Post

Live Cricket Update

You May Like This