ਅਦੁੱਤੀਗੁਰਮਤਿ ਸੰਗੀਤ ਸੰਮੇਲਨ ਦੇ ਤੀਜੇ ਦਿਨ ਨਿਰਧਾਰਿਤ ਸ਼ੁੱਧ ਮਿਸ਼ਰਤ ਅਤੇ ਪੜਤਾਲ ਸ਼ੈਲੀ ‘ਚ ਕੀਰਤਨ ਨੇ ਰੂਹਾਨੀ ਸੀਤਲਤਾ ਪ੍ਰਦਾਨ ਕੀਤੀ

ਲੁਧਿਆਣਾ 30 ਨਵੰਬਰ (ਪ੍ਰਿਤਪਾਲ ਸਿੰਘ ਪਾਲੀ)- ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਦੇ ਤੀਜੇ ਦਿਨ ਗੁਰਮਤਿ ਸੰਗੀਤ ਦੇ ਜਾਣਕਾਰ ਕੀਰਤਨੀਆਂ ਨੇ ਗੁਰਬਾਣੀ ਦੇ ਗੁੱਝੇ ਰਸ ਨੂੰ ਮਨੋਹਰ ਰਸਨਾ ਦੁਆਰਾ ਅਤੇ ਉਨ੍ਹਾਂ ਦੀਆਂ ਉਂਗਲਾਂ ਦੇ ਪੋਟਿਆਂ ਦੁਆਰਾ ਤੂੰ ਤੂੰ ਕਰਦੇ ਤੰਤੀ ਸਾਜ਼ਾਂ ਦੀ ਟੁਣਕਾਰ ਅਦੁੱਤੀ ਮਹੌਲ ਸਿਰਜਿਆ।
ਬਾਬਾ ਸਰਬਜੋਤ ਸਿੰਘ ਜੀ ਬੇਦੀ

ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਅੰਸ-ਬੰਸ ਚੋਂ ਬਾਬਾ ਸਰਬਜੋਤ ਸਿੰਘ ਜੀ ਬੇਦੀ ਉਚੇਚੇ ਤੌਰ ਤੇ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਚ ਪੁੱਜੇ ਅਤੇ ਜਵੱਦੀ ਟਕਸਾਲ ਵਲੋਂ ਗੁਰਬਾਣੀ ਪ੍ਰਚਾਰ ਅਤੇ ਗੁਰਮਤਿ ਸੰਗੀਤ ਲਈ ਨਿਭਾਇਆਂ ਜਾਂਦੀਆਂ ਸੇਵਾਵਾਂ ਤੇ ਪ੍ਰਸੰਨਤਾ ਪ੍ਰਗਟਾਈ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ‘ਗੁਰ ਸ਼ਬਦ ਸੰਗੀਤ ਅਕੈਡਮੀ’, “ਜਵੱਦੀ ਟਕਸਾਲ” ਦੇ ਹੋਣਹਾਰ ਵਿਿਦਆਰਥੀ ਭਾਈ ਨਵਪ੍ਰੀਤ ਸਿੰਘ ਨੇ ਆਸਾ ਦੀ ਵਾਰ, ਅਰਦਾਸ ਹੁਕਮਨਾਮਾ ਸਰਵਣ ਕਰਨ ਉਪ੍ਰੰਤ ਭਾਈ ਪਵਨਜੀਤ ਸਿੰਘ ਨੇ ਟੋਡੀ ਰਾਗ ‘ਚ ਕੀਰਤਨ ਕਰਕੇ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਦੇ ਤੀਜੇ ਦਿਨ ਦੀ ਆਰੰਭਤਾ ਕੀਤੀ। ਭਾਈ ਬੇਅੰਤ ਸਿੰਘ ਲੁਧਿਆਣਾ ਨੇ ਆਸਾਵਾਰੀ ਸੁਧੰਗ, ਭਾਈ ਗੁਰਮੰਨਤਪ੍ਰੀਤ ਸਿੰਘ ਦਮਦਮੀ ਟਕਸਾਲ ਮਹਿਤਾ ਚੌਂਕ ਨੇ ਗਉੜੀ ਬੈਰਾਗਣਿ, ਭਾਈ ਜਸਪ੍ਰੀਤ ਸਿੰਘ ਬਠਿੰਡਾ ਨੇ ਦੇਵਗੰਧਾਰੀ ਅਤੇ ਵਡਹੰਸ ਰਾਗਾਂ ‘ਚ, ਜਦਕਿ ਦੋ ਘੰਟੇ ਵੱਖ-ਵੱਖ ਅਕੈਡਮੀਆਂ ਦੀਆਂ ਲੜਕੀਆਂ ਵੱਲੋਂ ਨਿਰਧਾਰਿਤ ਰਾਗਾਂ ਵਿਚ ਗੁਰਬਾਣੀ ਦੇ ਕੀਰਤਨ ਕੀਤੇ।

ਜਵੱਦੀ ਟਕਸਾਲ ਦੇ ਮੌਜੂਦਾ ਮੁਖੀ  ਜਵੱਦੀ ਟਕਸਾਲ ਦੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਨੇ ਜੁੜੀਆਂ ਸੰਗਤਾਂ ‘ਚ ਨਾਮ ਸਿਮਰਨ ਅਭਿਆਸ ਸਮਾਗਮ ‘ਚ ਰਾਗ ਦਾ ਮਹੱਤਵ ਸੰਤ ਅਮੀਰ ਸਿੰਘ ਜੀ

ਅਤੇ ਫੈਲਾਏ ਜਾਂਦੇ ਭਰਮ ਦਾ ਜਿਕਰ ਕਰਦਿਆਂ ਤੇ ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਦੇ ਜੀਵਨ ਦੇ ਹਵਾਲੇ ਨਾਲ ਸਮਝਾਇਆ ਕਿ ਗੁਰਬਾਣੀ ਨੂੰ ਸ਼ਰਧਾ ਭਾਵਨਾ ਅਤੇ ਸਤਿਕਾਰ ਨਾਲ ਪੜਿਆ ਸੁਣਿਆ ਅਤੇ ਗਾਇਆ ਜਾਵੇ ਤਾਂ ਸਮਝ ਜਰੂਰ ਪਵੇਗੀ। ਸੰਤ ਗਿਆਨੀ ਭੁਪਿੰਦਰ ਸਿੰਘ ਨੇ ਹੁਕਮ ਨੂੰ ਮੰਨਣ ਅਤੇ ਸੰਗਤ ਦੀ ਮਹਿਮਾ ਆਦ ਵਿਸ਼ਿਆ ਤੇ ਗੁਰਮਤ ਵਿਚਾਰਾਂ ਦੀ ਸਾਂਝ ਪਾਈ। ਧਾਰਮਿਕ ਸ਼ਖਸੀਅਤਾਂ ਮਾਤਾ ਵਿਪਨਪ੍ਰੀਤ ਕੌਰ, ਮਾਤਾ ਬਲਦੇਵ ਕੌਰ ਅਤੇ ਮਾਤਾ ਕਰਤਾਰ ਕੌਰ ਝਾਈ ਜੀ ਸਮੇਤ ਵੱਖ ਸੰਸਥਾਵਾਂ ਜਥੇਬੰਦੀਆਂ ਨਾਲ ਜੁੜੀਆਂ ਬੀਬੀਆਂ ਦੀਆਂ ਧਾਰਮਿਕ ਕਾਰਜ ਵਿੱਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੇ ਮੱਦੇ ਨਜ਼ਰ ਸਨਮਾਨਤ ਕੀਤਾ। ਭਾਈ ਗੁਰਦੇਵ ਸਿੰਘ ਆਸਟ੍ਰੇਲੀਆ ਨੇ ਮਾਰੂ, ਮਾਲੀ ਗਉੜਾ, ਸ਼ਾਂਤ ਬੰਧੂਆਂ ਦੇ ਤਿਲੰਗ ਤੇ ਗਉੜੀ ਮਾਲਵਾ,  ਭਾਈ ਅਰਸ਼ਪ੍ਰੀਤ ਸਿੰਘ ਪਟਿਆਲਾ ਨੇ ਸਾਰੰਗ, ਪ੍ਰੋ: ਅਮਨਦੀਪ ਸਿੰਘ ਪਟਿਆਲਾ ਨੇ ਤੁਖਾਰੀ ਤੇ ਆਸਾ ਕਾਫੀ, ਬੀਬੀ ਪ੍ਰਭਜੋਤ ਕੌਰ ਬਟਾਲਾ ਨੇ ਬੈਰਾੜੀ ਤੇ ਮਾਰੂ,  ਭਾਈ ਬਲਪ੍ਰੀਤ ਸਿੰਘ ਲੁਧਿਆਣਾ ਨੇ ਤੁਖਾਰੀ ਤੇ ਧਨਾਸਰੀ, ਭਾਈ ਪਵਨਪ੍ਰੀਤ ਸਿੰਘ ਰਬਾਬੀ ਵਿਦਿਆਰਥੀ ਜਵੱਦੀ ਟਕਸਾਲ ਨੇ ਗਉੜੀ ਤੇ ਭਾਈ ਈਸ਼ਵਰ ਸਿੰਘ ਲੁਧਿਆਣਾ ਨੇ ਜੈਤਸਰੀ ਤੇ ਆਸਾ ਰਾਗਾ ‘ਚ ਗੁਰਬਾਣੀ ਕੀਰਤਨ ਕੀਤੇ। ਖਬਰਾਂ ਲਿਖੇ ਜਾਣ ਵੇਲੇ ਰੋਜ਼ਾਨਾ ਦੀ ਧਾਰਮਿਕ ਮਰਿਯਾਦਾ ਅਨੁਸਾਰ ਸੰਧਿਆ ਵੇਲੇ ਸ਼੍ਰੀ ਰਹਿਰਾਸ ਸਾਹਿਬ ਦੇ ਪਾਠ ਕਰ ਰਹੇ ਸਨ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਅਰਦਾਸ, ਹੁਕਮਨਾਮਾ ਸਰਵਣ ਕਰਨ ਉਪਰੰਤ ਜਵੱਦੀ ਟਕਸਾਲ ਦੇ ਵਿਿਦਆਰਥੀ ਭਾਈ ਅਰਸ਼ਦੀਪ ਸਿੰਘ ਵਲੋਂ ਰੋਜ਼ਾਨਾ ਦੀ ਧਾਰਮਿਕ ਮਰਿਆਦਾ ਅਨੁਸਾਰ ਆਰਤੀ ਅਤੇ ਕਾਨੜਾ ਰਾਗ ਵਿਚ ਸ਼ਬਦ ਗਾਇਨ ਕਰਕੇ ਸ਼ਾਮ ਦੇ ਦੀਵਾਨਾਂ ਦੀ ਆਰੰਭਤਾ ਹੋਈ। ਭਾਈ ਅੰਮ੍ਰਿਤਪਾਲ ਸਿੰਘ ਗੁਰਸ਼ਬਦ ਸੰਗੀਤ ਅਕੈਡਮੀ, ਜਵੱਦੀ ਟਕਸਾਲ ਦੇ ਵਿਿਦਆਰਥੀ ਵਲੋਂ ਤੰਤੀ ਸਾਜ਼ਾਂ ਨਾਲ ਸੋਲੋ ਭਾਈ ਬਿਨੀਤ ਸਿੰਘ ਦਿੱਲੀ ਵਲੋਂ ਸੋਰਠਿ ਤੇ ਸਿਰੀ ਰਗ, ਪ੍ਰੋ: ਸੁਰਜੀਤ ਸਿੰਘ ਅੰਮ੍ਰਿਤਸਰ ਵਲੋਂ ਮਾਝ ਤੇ ਕਾਨੜਾ, ਪ੍ਰੋ: ਇਕਬਾਲ ਸਿੰਘ ਜਮਾਲਪੁਰ ਵਲੋਂ ਕਲਿਆਣ ਤੇ ਗਉੜੀ ਪੂਰਬੀ ਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਕੀਰਤਨੀਏ ਭਾਈ ਮਹਾਬੀਰ ਸਿੰਘ ਮਲਾਰ ਤੇ ਗਉੜੀ ਰਾਗ ‘ਚ ਸਮਾਪਤੀ ਦੇ ਵਕਤ ਤੱਕ ਕੀਰਤਨ ਕਰਨਗੇ। ਕਲੀਓ ਮਦਰ ਐਂਡ ਚਾਇਲਡ ਇੰਸਟੀਟਿਊਟ ਅਤੇ ਸ਼ਰਮਾ ਰੈਨਬੋ ਹਸਪਤਾਲ ਵੱਲੋਂ ਜਨਰਲ ਮੈਡੀਸਨ, ਔਰਤਾਂ ਅਤੇ ਬੱਚਿਆਂ ਦਾ ਮੁਕਤ ਚੈੱਕ ਅਪ ਕੈਂਪ ਲਗਾਇਆ

Leave a Comment

Recent Post

Live Cricket Update

You May Like This