ਲੁਧਿਆਣਾ (ਪ੍ਰਿਤਪਾਲ ਸਿੰਘ ਪਾਲੀ) ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਇ ਬਲਾਕ ਭਾਈ ਰਣਧੀਰ ਸਿੰਘ ਨਗਰ ਇਸ ਵੇਲੇ ਗੁਰਮਤ ਪ੍ਰਚਾਰ ਜੋਰ ਸ਼ੋਰ ਨਾਲ ਕਰ ਰਿਹਾ ਹੈ ਇਸ ਅਸਥਾਨ ਤੇ ਹਰ ਹਫਤੇ ਵੱਖ ਵੱਖ ਗੁਰੂ ਕੇ ਕੀਰਤਨੀ ਪਹੁੰਚ ਕੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਸੁਣਾ ਕੇ ਨਿਹਾਲ ਕਰਦੇ ਹਨ। ਇਸ ਲੜੀ ਵਿੱਚ ਪੰਜ ਦਸੰਬਰ ਸ਼ਾਮ ਨੂੰ ਸਵਾ ਵਜੇ ਤੋਂ 9ਵ ਤੱਕ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਹਜੂਰੀ ਕੀਰਤਨੀ ਜੱਥਾ ਭਾਈ ਅਮਨਦੀਪ ਸਿੰਘ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਜੋੜਨ ਲਈ ਪਹੁੰਚ ਰਹੇ ਹਨ। ਭਾਈ ਪ੍ਰਭਜੋਤ ਸਿੰਘ ਨੇ ਸੰਗਤਾਂ ਨੂੰ ਹੁਮ ਮਾਰ ਕੇ ਪੁੱਜਣ ਅਤੇ ਗੁਰਬਾਣੀ ਕੀਰਤਨ ਦਾ ਲਾਹਾ ਲੈਣ ਲਈ ਅਪੀਲ ਕੀਤੀ ਹੈ ਇਸ ਸਮੇਂ ਗੁਰੂ ਕੇ ਲੰਗਰ ਅਤੱਟ ਵਰਤਾਏ ਜਾਣਗੇ।