ਪਰਉਪਕਾਰ ਸਿੰਘ ਘੁੰਮਣ, ਮੀਤ ਪ੍ਰਧਾਨ, ਸ੍ਰੋਮਣੀ ਅਕਾਲੀ ਦਲ

ਅਜ ਸ੍ਰੀ ਜੀਵਨ ਧਵਨ ਸੀਨੀਅਰ ਅਕਾਲੀ ਆਗੂ ਅਤੇ ਪਰਉਪਕਾਰ ਸਿੰਘ ਘੁੰਮਣ, ਮੀਤ ਪ੍ਰਧਾਨ, ਸ੍ਰੋਮਣੀ ਅਕਾਲੀ ਦਲ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਉੱਤੇ ਹੋਏ ਜਾਨ ਲੇਵਾ ਹਮਲੇ ਦੀ ਨਿਖੇਧੀ ਕੀਤੀ ਅਤੇ ਕਿਹਾ ਕਿ ਸੁਖਬੀਰ ਬਾਦਲ ‘ਤੇ ਹਮਲਾ ਪੰਜਾਬ ਸਰਕਾਰ ਦੀਆਂ ਇੰਟੈਲੀਜੈਂਸ ਇਜੰਸੀਆਂ ਦੀ ਬਹੁਤ ਵੱਡੀ ਨਾਕਾਮੀ ਹੈ। ਪਹਿਲੀ ਗੱਲ ਇਹ ਹੈ ਜ਼ੈੱਡ ਪਲੱਸ ਸੁਰੱਖਿਆ ਵਾਲੇ ਕਿਸੇ ਵੀ ਬੰਦੇ ਉਪਰ ਅਗਰ ਹਮਲਾ ਹੋ ਸਕਦਾ ਹੈ ਤਾਂ ਪੰਜਾਬ ਵਿਚ ਕੋਈ ਵੀ ਸੁਰੱਖਿਅਤ ਨਹੀ ਹੈ। ਦੂਜਾ ਪੰਜਾਬ ਦਾ ਸਰਕਾਰੀ ਮੀਡੀਆ, ਜੋ ਕੂਕਣ ਲੱਗਾ ਕੱਲ ਦਾ ਕਿ ਸੁਖਬੀਰ ਬਾਦਲ ਕੋਲ ਸੁਰੱਖਿਆ ਕਿਉੰ ਖੜੀ ਹੈ।”ਅਖੇ ਇਹ ਸਜਾ ਹੈ ਜਾਂ VIP ਟਰੀਟਮੈਂਟ”। ਥੋੜੇ ਬਹੁਤ ਨੂੰ ਛੱਡ ਜਿੰਮੇਵਾਰੀ ਦਾ ਅਹਿਸਾਸ ਕਿਸੇ ਨੂੰ ਨੀ ਸਾਡੇ ਮੁੱਖ ਮੰਤਰੀ ਨੇ ਹਰ ਵਾਰ ਦੀ ਤਰ੍ਹਾ ਜੱਗੋ ਤੇਰ੍ਹਵੀਂ ਗੱਲ ਕਰਨੀ ਹੁੰਦੀ। ਅਖੇ ਸਾਡੇ ਕਰਕੇ ਬਚਾਅ ਹੋਗਿਆ। ਪੁਲਿਸ ਕਮਿਸ਼ਨਰ ਕਹਿੰਦੇ ਅਸੀਂ ਕੱਲ ਦੇ ਇਸ ਵੱਲ ਨਿਗ੍ਹਾ ਰੱਖ ਰਹੇ ਸੀ । ਫੇਰ ਫੜਿਆ ਕਿਉੰ ਨੀ ?

ਸ੍ਰੀ ਜੀਵਨ ਧਵਨ ਸੀਨੀਅਰ ਅਕਾਲੀ ਆਗੂ

ਹਰਿਮੰਦਰ ਸਾਹਿਬ ਵਰਗੀ ਪਵਿੱਤਰ ਜਗ੍ਹਾ ਤੇ ਇੱਕ ਕਰਿਮੀਨਲ ਪਿਛੋਕੜ ਵਾਲੇ ਬੰਦੇ ਦੁਆਰਾ ਡੱਬ ‘ਚ ਪਿਸਟਲ ਲਿਆਉਣਾ , ਫੇਰ ਜ਼ੈੱਡ ਪਲੱਸ ਸੁਰੱਖਿਆ ਵਾਲੇ ਵਿਅਕਤੀ ਵੱਲ ਚਾਰ ਪੰਜ ਫੁੱਟ ਤੋਂ ਫਾਇਰ ਕਰ ਦੇਣਾ ਕੀ ਇਹ ਇੰਟੈਲੀਜੈਂਸ ਦੀ ਚੂਕ ਨਹੀਂ ਹੈ ?। ਏਹ ਹਮਲਾ ਇਕ ਅਕਾਲ ਤਖਤ ਸਾਹਿਬ ਦੇ ਸੇਵਾਦਾਰ ਤੇ ਹੋਈਆ ਹੈ,  ਜੋ ਕਿ ਹੁਕਮ ਮੁਤਾਬਿਕ ਸੇਵਾ ਨਿਭਾਅ ਰਿਹਾ ਸੀ। 2013 ਦੀ  ਹਿੰਦੋਸਤਾਨ ਟਾਈਮਜ਼ ਦੀ ਖਬਰ ਅਨੁਸਾਰ ਏਹ ਵਿਅਕਤੀ ਪਹਿਲਾਂ ਵੀ ਬਾਦਲ ਪਰਿਵਾਰ ਤੇ ਹਮਲਾ ਕਰਨ ਦੀ ਤਾਕ ਵਿੱਚ ਸੀ।  ਓਸ ਸਮੇਂ ਤਾਂ ਬਰਗਾੜੀ ਕਾਂਡ ਜਿਹਾ ਘਿਨਾਉਣਾ ਕਾਂਡ ਨਹੀ ਹੋਈਆ ਸੀ।  ਪਿਛਲੇ ਸਮੇਂ ਤੋਂ ਪੰਜਾਬ ਵਿੱਚ ਇੰਟੈਲੀਜੈਂਸ ਦਾ ਕੰਮ ਸਰਕਾਰ ਦੀਆਂ ਗਲਤ ਨੀਤੀਆਂ ਬਾਰੇ ਬੋਲਦੇ ਲੋਕਾਂ ਦੀਆਂ ਪ੍ਰੋਫਾਇਲਾਂ ਬਣਾਉਣ ਤੋਂ ਅੱਗੇ ਨੀ ਵਧ ਰਿਹਾ। ਪੰਜਾਬ ਚ ਰੋਜ ਗੋਲੀਆਂ ਚਲਦੀਆਂ, ਕਿਤੇ ਗਰ/ਨੇਡ,  ਕਿਤੇ ਆਰ ਡੀ ਐਕਸ, ਰੋਜ ਅਸਲਾ ਮਿਲਦਾ ਦੋ ਨੰਬਰ ਦਾ, ਪਰ ਏਜੰਸੀਆਂ ਦਾ ਧਿਆਨ ਏਧਰ ਨਾ ਹੈ ਕਿਉਂਕਿ ਸਰਕਾਰ ਏਸ ਪਾਸੇ ਲੋਕਾਂ ਦਾ ਧਿਆਨ ਨਹੀ ਲਿਆਉਣਾ ਚਾਹੁੰਦੀ। ਮੁੱਖਮੰਤਰੀ ਸਾਹਿਬ ਪੰਜਾਬ ਦੇ ਹਾਲਾਤ ਸੁਧਾਰਣ ਲਈ ਕੁਝ ਕਰਨ ਦੀ ਬਿਜਾਏ, ਮਿਹਣੇ ਸਿੱਠਣੀਆਂ ਤੇ ਚੁਟਕਲਿਆਂ ਨਾਲ ਪੰਜਾਬ ਵਰਗੀ ਸਟੇਟ ਨੂੰ ਚਲਾਉਂਦੇ ਫਿਰਦੇ ਨੇ। ਪਿਛਲੇ ਢਾਈ ਸਾਲ ਤੌਂ ਝੂਠ ਤੌਂ ਇਲਾਵਾ ਪੰਜਾਬ ਵਿਚ ਕੁਝ ਵੀ ਨਹੀ ਬੋਲਿਆ ਗਿਆ। ਪੰਜਾਬ ਦੇ ਜੋ ਅਮਨ ਕਾਨੂੰਨ ਦੇ ਵਿਗੜਦੇ ਹਾਲਾਤ ਹਨ ਓਸ ਮੁਤਾਬਿਕ ਸੁਖਬੀਰ ਸਿੰਘ ਬਾਦਲ ਉੱਤੇ ਹੋਏ ਹਮਲੇ ਦੀ ਜਾਂਚ ਕੇਂਦਰੀ ਏਜੰਸੀ ਕੋਲੋਂ ਜਾਂ ਕਿਸੇ ਮਾਨਯੋਗ ਜੱਜ ਸਾਹਿਬ ਤੌਂ ਕਰਵਾਉਣੀ ਚਾਹੀਦੀ ਹੈ।

Leave a Comment

You May Like This