ਲੁਧਿਆਣਾ ੧੨ ਦਸੰਬਰ (ਪ੍ਰਿਤਪਾਲ ਸਿੰਘ ਪਾਲੀ) ਸ਼ਹੀਦ ਭਗਤ ਸਿੰਘ ਨਗਰ ਦੇ ਬਾਹਰ ਵਾਰ ਬਣਿਆ 200 ਫੁੱਟ ਦਾ ਬਾਈਪਾਸ ਜਿਸ ਉੱਪਰ ਹੋਟਲ ਕੀ ਵਾਲੇ ਚੌਂਕ ਵਿੱਚ ਹਰ ਵਕਤ ਹਾਦਸਾ ਵਾਪਰਨ ਦਾ ਖਤਰਾ ਬਣਿਆ ਰਹਿੰਦਾ ਹੈ ਇਸ 200 ਫੁੱਟੀ ਰੋਡ ਤੇ ਫੁੱਲਾਂਵਾਲ ਚੌਂਕ ਅਤੇ ਭਾਈ ਰਣਧੀਰ ਸਿੰਘ ਵਾਲੇ ਪਾਸਿਓਂ ਭਾਰੀ ਗਿਣਤੀ ਵਿੱਚ ਵੱਡੇ ਅਤੇ ਛੋਟੇ ਵਾਹਨ ਗੁਜਰਦੇ ਜਿਨਾਂ ਦੀ ਬਹੁਤ ਸਪੀਡ ਹੁੰਦੀ ਹੈ ਹੋਟਲ ਕੀ ਦੇ ਪਿਛਲੇ ਪਾਸਿਓਂ ਥਰੀਕੇ ਵਾਲੇ ਸੜਕ ਤੋਂ ਵੀ ਕਾਫੀ ਗਿਣਤੀ ਵਿੱਚ ਵਾਹਨ ਇਸ ਚੌਂਕ ਦੇ ਚੋ ਵਿੱਚੋਂ ਹੋ ਕੇ ਗੁਜਰਦੇ ਹਨ ਇਸ ਚੌਂਕ ਵਿੱਚ ਨਾ ਤਾਂ ਟਰੈਫਿਕ ਕੰਟਰੋਲ ਕਰਨ ਲਈ ਕੋਈ ਬਤੀਆਂ ਨਾ ਹੀ ਕੋਈ ਪੁਲਿਸ ਕਰਮਚਾਰੀ ਇਥੇ ਆਣ ਜਾਣ ਵਾਲੀ ਟਰੈਫਿਕ ਨੂੰ ਕੰਟਰੋਲ ਕਰਨ ਲਈ ਖੜਾ ਹੁੰਦਾ ਹੈ ਇਸ ਚੌਂਕ ਤੋਂ ਜਦੋਂ ਵੈਡਿੰਗ ਵਲਾ ਵਾਲੇ ਪਾਸੇ ਨੂੰ ਜਾਣਾ ਹੋਵੇ ਤਾਂ ਇੱਕ ਛੋਟੀ ਪਾਰਕ ਬਣੀ ਹੋਈ ਹੈ ਉਹ ਵੀ ਉਧਰੋਂ ਇਧਰ ਆਉਣ ਵਾਲੀ ਟਰੈਫਿਕ ਵਿੱਚ ਇੱਕ ਖਤਰੇ ਦਾ ਕਾਰਨ ਹੈ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਸ ਚਕ ਵਿੱਚ ਬੱਤੀਆਂ ਲਾਈਆਂ ਜਾਣ ਜੋ ਟਰੈਫਿਕ ਨੂੰ ਕੰਟਰੋਲ ਕਰਨ ਅਤੇ ਛੋਟਾ ਜੋ ਪਾਰਕ ਹੈ ਇਸ ਚੌਂਕ ਵਿੱਚ ਉਸ ਨੂੰ ਇਥੋਂ ਹਟਾ ਕੇ ਗੋਲ ਕੀਤਾ ਜਾਵੇ ਤਾਂ ਕਿ ਹਾਦਸਾ ਵਾਪਰਨ ਦਾ ਖਤਰਾ ਟਲ ਸਕੇ।