ਗੁਰਦੁਆਰਾ ਥੜਾ ਸਾਹਿਬ ਵਿਖੇ ਗੁਰਮਤ ਸਮਾਗਮ ਦੀ ਸਮਾਪਤੀ ਹੋਈ

। ਲੁਧਿਆਣਾ 16 ਦਸੰਬਰ(ਪ੍ਰਿਤਪਾਲ ਸਿੰਘ ਪਾਲੀ) ਇਤਿਹਾਸਿਕ ਗੁਰਦੁਆਰਾ ਥੜਾ ਸਾਹਿਬ ਅਯਾਲੀ ਵਿਖੇ ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਦੋ ਦਿਨ ਗੁਰਮਤ ਸਮਾਗਮ ਦੀ ਬੀਤੀ ਰਾਤ ਸਮਾਪਤੀ ਹੋਈ

ਜਿਸ ਵਿੱਚ ਭਾਈ ਹਰਪਾਲ ਸਿੰਘ ਜੀ ਭਾਈ ਤਜਿੰਦਰ ਸਿੰਘ ਜੀ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲਿਆਂ ਨੇ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ। ਇਸ ਸਮੇਂ ਭਾਈ ਬਲਵਿੰਦਰ ਸਿੰਘ ਜੀ

ਗੁਰਦੁਆਰਾ ਆਲਮਗੀਰ ਸਾਹਿਬ ਵਾਲੇ ਅਤੇ ਭਾਈ ਬਲਵੰਤ ਸਿੰਘ ਜੀ ਧਰਮ ਪ੍ਰਚਾਰਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂਸਰ ਸੁਧਾਰ ਵਾਲਿਆਂ ਨੇ ਸੰਗਤਾਂ ਨੂੰ ਇਤਿਹਾਸ ਤੋਂ ਜਾਣੂ ਕਰਾਇਆ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਜਾਣਕਾਰੀ ਗੁਰਦੁਆਰਾ ਸਾਹਿਬ ਦੇ ਮੈਨੇਜਰ ਸਰਦਾਰ ਗੁਰਚਰਨ ਸਿੰਘ ਨੇ ਦਿੱਤੀ।

Leave a Comment

You May Like This