ਲੁਧਿਆਣਾ 17 ਜਨਵਰੀ(ਪ੍ਰਿਤਪਾਲ ਸਿੰਘ ਪਾਲੀ) ਗੁਰਬਾਣੀ ਦਾ ਫਰਮਾਨ ਹੈ ਕਲਯੁਗ ਮੈ ਕੀਰਤਨ ਪ੍ਰਧਾਨਾ ਕੀਰਤਨੀ ਜੱਥੇ ਜਦੋਂ ਗੁਰਬਾਣੀ ਵਿੱਚ ਦਰਜ ਸ਼ਬਦਾਂ ਦਾ ਗਾਇਨ ਕਰਦੇ ਹਨ ਤਾਂ ਸੰਗਤਾਂ ਮੰਤਰ ਮੁਗਦ ਹੋ ਜਾਂਦੀਆਂ ਹਨ ਅਤੇ ਨਾਲ ਨਾਲ ਸ਼ਬਦ ਗਾਇਨ ਕਰਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਹਾਸਲ ਕਰਦੀਆਂ ਹਨ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨ ਲਈ ਗੁਰਦੁਆਰਾ ਸ੍ਰੀ ਗੁਰ ਸਿੰਘ ਸਭਾ ਭਾਈ ਰਣਧੀਰ ਸਿੰਘ ਨਗਰ e ਬਲਾਕ ਵਿਖੇ ਹਰ ਰਸਤੇ ਸ਼ਨੀਵਾਰ ਵਾਲੇ ਦਿਨ ਪੰਥ ਦੇ ਪ੍ਰਸਿੱਧ ਕੀਰਤਨੀਏ ਬਣਾ ਕੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨ ਦਾ ਉਪਰਾਲਾ ਕਰਦੇ ਹਨ ਇਸ ਵਾਰ 18 ਜਨਵਰੀ ਨੂੰ ਰਾਤ ਨੂੰ ਸਵਾ ਵਜੇ ਤੋਂ 9:15 ਵਜੇ ਤੱਕ ਸਿਰਫ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹਜੂਰੀ ਕੀਰਤਨੀ ਭਾਈ ਕਮਲਦੀਪ ਸਿੰਘ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਜੋੜਨਗੇ।