ਲੁਧਿਆਣਾ: ( ਪ੍ਰਿਤਪਾਲ ਸਿੰਘ ਪਾਲੀ ਹਰਮਿੰਦਰ ਸਿੰਘ ਕਿੱਟੀ)ਜ਼ਿਲ੍ਹਾ ਲੁਧਿਆਣਾ ਦੀ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ, ਜਿਸ ਵਿੱਚ ਲੁੱਟਾਂ ਖੋਹਾਂ ਕਰਨ ਵਾਲੇ ਗੈਂਗ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜੋ ਕਿ 31 ਵਾਰਦਾਤਾਂ ਨੂੰ ਜਾਣ ਦੇ ਚੁੱਕੇ ਹਨ। ਉਹਨਾਂ ਕਿਹਾ ਕਿ ਮੁਲਜ਼ਮਾਂ ਕੋਲੋਂ ਚਾਰ ਮੋਟਰਸਾਈਕਲ, ਇੱਕ ਐਕਟੀਵਾ , 10 ਮੋਬਾਇਲ ਫੋਨ , ਇੱਕ ਪਰਸ ਇੱਕ ਬੈਗ ਅਤੇ ਹੋਰ ਵੀ ਕਾਫੀ ਸਮਾਨ ਬਰਾਮਦ ਹੋਇਆ ਹੈ।
ਲੁਟੇਰਿਆਂ ਦੀ ਹੋਈ ਪਛਾਣ: ਉਹਨਾਂ ਨੇ ਕਿਹਾ ਕਿ ਜਿਨਾਂ ਏਰੀਆ ਦੇ ਵਿੱਚ ਇਹਨਾਂ ਮੁਲਜ਼ਮਾਂ ਵੱਲੋਂ ਵਾਰਦਾਤ ਕੀਤੀ ਗਈ ਹੈ, ਉਸ ਥਾਣੇ ਤੋਂ ਪਤਾ ਲਗਾਇਆ ਜਾ ਰਿਹਾ ਹੈ ਕਿ ਮਾਮਲਾ ਦਰਜ ਹੋਇਆ ਹੈ ਕਿ ਨਹੀਂ। ਉਹਨਾਂ ਕਿਹਾ ਕਿ ਰਿਮਾਂਡ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ। ਮੁਲਜ਼ਮਾਂ ਦੀ ਸ਼ਨਾਖ਼ਤ ਦੀਪਕ ਸ਼ਰਮਾ ਪੁੱਤਰ ਗਿਆਨ ਚੰਦ, ਮਨਦੀਪ ਸਿੰਘ ਪੁੱਤਰ ਗੁਰਦਿਆਲ ਸਿੰਘ, ਪ੍ਰਦੀਪ ਸਿੰਘ ਉਰਫ ਪੈਰੀ ਪੁੱਤਰ ਕੁਲਵੰਤ ਸਿੰਘ, ਕਰਨ ਕੰਡਾ ਪੁੱਤਰ ਸਤੀਸ਼ ਕੁਮਾਰ ਵਾਸੀ ਜੀ.ਕੇ. ਇਸਟੇਟ ਮੁੰਡੀਆ ਕਲਾਂ ਲੁਧਿਆਣਾ ਉਮਰ ਕਰੀਬ 24 ਸਾਲ ਵਜੋਂ ਹੋਈ ਹੈ।
ਬਰਾਮਦਗੀ:-
04 ਮੋਟਰ ਸਾਈਕਲ ਵੱਖ-ਵੱਖ ਮਾਰਕਾ
10 ਮੋਬਾਇਲ ਫੋਨ ਵੱਖ-ਵੱਖ ਮਾਰਕਾ
1 ਐਕਟਿਵਾ, ਪਰਸ, ਬੈਗ
1 ਰਾਡ ਲੋਹਾ ਜਿਸ ਉੱਤੇ ਸਾਈਕਲ ਦੀ ਗਰਾਰੀ ਲੱਗੀ ਹੋਈ
ਡੂੰਘਾਈ ਨਾਲ ਜਾਂਚ: ਸੀਨੀਅਰ ਪੁਲਿਸ ਅਫਸਰ ਨੇ ਦੱਸਿਆ ਕਿ ਇਹ ਜ਼ਿਆਦਾਤਰ ਵਾਰਦਾਤਾਂ ਨੂੰ ਰਾਤ ਦੇ ਸਮੇਂ ਅੰਜਾਮ ਦਿੰਦੇ ਸਨ, ਜਿਆਦਾਤਰ ਫੈਕਟਰੀਆਂ ਤੋਂ ਦੇਰ ਰਾਤ ਨੂੰ ਪਰਤਣ ਵਾਲੇ ਲੇਬਰ ਦੇ ਲੋਕ ਅਤੇ ਮਜ਼ਦੂਰ ਤਬਕਾ ਇਹਨਾਂ ਦੇ ਟਾਰਗੇਟ ਉੱਤੇ ਰਹਿੰਦੇ ਸਨ, ਜਿਨਾਂ ਨੂੰ ਇਹ ਰਾਤ ਨੂੰ ਸੁੰਨਸਾਨ ਇਲਾਕੇ ਦੇ ਵਿੱਚ ਇਕੱਲੇ ਥਾਂ ਉੱਤੇ ਘੇਰ ਕੇ ਉਹਨਾਂ ਤੋਂ ਲੁੱਟ-ਖੋਹ ਦੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਜਿਆਦਾਤਰ ਇਹ ਮੋਬਾਈਲ ਆਦਿ ਜਾਂ ਫਿਰ ਉਹਨਾਂ ਤੋਂ ਵਹੀਕਲ ਦੀ ਲੁੱਟ ਕਰਦੇ ਸਨ। ਉਹਨਾਂ ਕਿਹਾ ਕਿ ਇਹਨਾਂ ਦਾ ਰਿਮਾਂਡ ਹਾਸਿਲ ਕਰਕੇ ਇਹਨਾਂ ਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ, ਇਹਨਾਂ ਨੇ ਅੱਗੇ ਇਹ ਸਮਾਨ ਕਿੱਥੇ ਵੇਚਣੇ ਸਾਨੂੰ ਇਸ ਦੀ ਵੀ ਜਾਂਚ ਕੀਤੀ ਜਾਵੇਗੀ।