ਲੁਧਿਆਣਾ 24 ਜਨਵਰੀ(ਪ੍ਰਿਤਪਾਲ ਸਿੰਘ ਪਾਲੀ) ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਸਾਰੀ ਗੁਰਬਾਣੀ ਰਾਗਾਂ ਵਿੱਚ ਉਚਾਰਨ ਕੀਤਾ ਗਿਆ ਹੈ ਗੁਰਬਾਣੀ ਵਿੱਚ ਦਰਜ ਸ਼ਬਦਾਂ ਨੂੰ ਸੰਗੀਤ ਵਿੱਚ ਮਿਲਾ ਕੇ ਗਾਇਨ ਕਰਨ ਦਾ ਹੁਕਮ ਕੀਤਾ ਗਿਆ ਹੈ ਸਤਿਗੁਰਾਂ ਨੇ ਸੰਗੀਤ ਨੂੰ ਭਾਂਡੇ ਵਿੱਚ ਵਰਤਿਆ ਜਦੋਂ ਸੰਗਤਾਂ ਨੂੰ ਗੁਰੂ ਕੇ ਕੀਰਤਨੀਏ ਗੁਰਬਾਣੀ ਨੂੰ ਸੰਗੀਤ ਨਾਲ ਜੋੜ ਕੇ ਗਾਇਨ ਕਰਦੇ ਹਨ ਤਾਂ ਸੰਗਤਾਂ ਦਾ ਮਨ ਕੀਰਤਨ ਨਾਲ ਜੁੜ ਜਾਂਦਾ ਹੈ ਅਤੇ ਉਹ ਵਿਸਮਾਦੀ ਆਨੰਦ ਮਾਣਦੇ ਹਨ ਇਸ ਲਹਿਰ ਨਿਰੰਤਰ ਚਲਾਉਣ ਲਈ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕਰਨੈਲ ਸਿੰਘ ਨਗਰ ਵਿਖੇ ਇੱਥੋਂ ਦੇ ਪ੍ਰਬੰਧਕ ਹਰ ਸ਼ਨੀਵਾਰ ਨੂੰ ਕਿਸੇ ਉੱਚ ਕੋਟੀ ਦੇ ਕੀਰਤਨੀ ਜਥੇ ਨੂੰ ਬੁਲਾ ਕੇ ਉਹਨਾਂ ਤੋਂ ਸੰਗਤਾਂ ਨੂੰ ਕੀਰਤਨ ਸਰਵਣ ਕਰਾਉਂਦੇ ਹਨ। ਇਸ ਵਾਰ ਵਾਲੇ ਦਿਨ ਸ਼ਾਮ ਨੂੰ ਸਵਾ ਵਜੇ ਤੋ ਰਾਤ ਸਵਾ 9 ਵਜੇ ਤੱਕ ਗੁਰਬਾਣੀ ਕੀਰਤਨ ਗਾਇਨ ਕਰਨ ਲਈ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹਜ਼ੂਰੀ ਕੀਰਤਨੀਏ ਭਾਈ ਸਵਰਨ ਸਿੰਘ ਜੀ ਖਾਲਸਾ ਪੁੱਜ ਰਹੇ ਹਨ ਜੋ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਜੋੜਨਗੇ ਕਿਸਾਨ ਦੇ ਮੁੱਖ ਪ੍ਰਬੰਧਕ ਕੌਂਸਲਰ ਸਰਦਾਰ ਤਨਵੀਰ ਸਿੰਘ ਧਾਲੀਵਾਲ ਨੇ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਗੁਰਬਾਣੀ ਕੀਰਤਨ ਸਰਵਣ ਕਰਨ ਲਈ ਪਹੁੰਚਣ ਅਤੇ ਗੁਰੂ ਕੇ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨ।