130 ਸਾਲਾਂ ਦੀ ਮਨੁੱਖਤਾ ਦੀ ਸੇਵਾ – CMC ਲੁਧਿਆਣਾ
ਡਾ. ਇਡੀਥ ਮੈਰੀ ਬ੍ਰਾਊਨ ਦੇ ਵਿਜਨ ਅਧੀਨ, CMC ਲੁਧਿਆਣਾ ਗਰੀਬ ਮਰੀਜ਼ਾਂ ਲਈ ਆਸ ਦੀ ਕਿਰਨ
ਲੁਧਿਆਣਾ, 2025: ਕ੍ਰਿਸਚਚਨ ਮੈਡੀਕਲ ਕਾਲਜ ਅਤੇ ਹਸਪਤਾਲ, ਲੁਧਿਆਣਾ (CMC Ludhiana) ਨੇ ਆਪਣੀ 130 ਸਾਲਾਂ ਦੀ ਸ਼ਾਨਦਾਰ ਯਾਤਰਾ ਪੂਰੀ ਕਰ ਲਈ ਹੈ। 1894 ਵਿੱਚ ਡਾ. ਇਡੀਥ ਮੈਰੀ ਬ੍ਰਾਊਨ ਵਲੋਂ ਸਥਾਪਿਤ, CMC ਨੇ ਆਪਣੀ ਬੁਨਿਆਦ ਤੋਂ ਹੀ ਗਰੀਬ ਅਤੇ ਬੇਸਹਾਰਾ ਮਰੀਜ਼ਾਂ ਦੀ ਸੇਵਾ ਨੂੰ ਆਪਣੀ ਪ੍ਰਾਥਮਿਕਤਾ ਬਣਾਇਆ।

ਗਰੀਬ ਮਰੀਜ਼ਾਂ ਲਈ CGHS (ਸਰਕਾਰੀ) ਦਰਾਂ ‘ਤੇ ਚੋਣਵੀਆਂ ਸਰਜਰੀਆਂ
CMC ਲੁਧਿਆਣਾ ਨੇ ਚੋਣਵੀਆਂ ਸਰਜਰੀਆਂ ਨੂੰ CGHS (Central Government Health Scheme) ਦੀਆਂ ਸਰਕਾਰੀ ਦਰਾਂ ‘ਤੇ ਉਪਲਬਧ ਕਰਵਾਉਣ ਦਾ ਇੱਕ ਮਹੱਤਵਪੂਰਨ ਕਦਮ ਚੁੱਕਿਆ ਹੈ। ਇਸ ਯੋਜਨਾ ਹੇਠ ਗਰੀਬ ਮਰੀਜ਼ ਬਿਨਾ ਵਾਧੂ ਖਰਚੇ ਦੇ ਚੋਣਵੀਆਂ ਸਰਜਰੀਆਂ ਕਰਵਾ ਸਕਣਗੇ।
ਇਸ ਯੋਜਨਾ ਹੇਠ ਸ਼ਾਮਲ ਸਰਜਰੀਆਂ:
ਪਿੱਤੇ ਦੀ ਸਰਜਰੀ (Cholecystectomy)
ਹਰਨੀਆ ਦੀ ਸਰਜਰੀ (Hernioplasty)
ਕੋਲੋਰੈਕਟਲ ਅਤੇ ਗੁਦਾ ਸਰਜਰੀਆਂ
ਛਾਤੀ ਦੀ ਸਰਜਰੀ (Mastectomy)
ਚੋਣਵੀਆਂ ਲੈਪਰੋਟੋਮੀਜ਼ (Elective Laparotomies)
ਹੋਰ ਚੋਣਵੀਆਂ ਪਰਕਿਰਿਆਵਾਂ
ਕੀ ਸ਼ਾਮਲ ਹੈ?
ਦਵਾਈਆਂ
ਹਸਪਤਾਲ ਵਿੱਚ ਰਹਿਣਾ
ਅਨਸਥੀਸੀਆ
ਆਪਰੇਸ਼ਨ
ਕੀ ਸ਼ਾਮਲ ਨਹੀਂ?
ਪਰੀ-ਆਪਰੇਟਿਵ ਜਾਂਚ
ਐਮਰਜੈਂਸੀ ਪਰਕਿਰਿਆਵਾਂ
ਉੱਚ ਜੋਖਮ ਅਤੇ ICU ਮਰੀਜ਼
CMC ਲੁਧਿਆਣਾ – ਮਨੁੱਖਤਾ ਦੀ ਸੇਵਾ ਵਿੱਚ 130 ਸਾਲ
CMC ਲੁਧਿਆਣਾ ਨੇ ਆਪਣੇ ਇਤਿਹਾਸ ਦੌਰਾਨ ਨਵੀਆਂ ਤਕਨੀਕਾਂ ਅਤੇ ਤਕਨੀਕੀ ਇਲਾਜ ਵਿਧੀਆਂ ਨੂੰ ਸ਼ਾਮਲ ਕਰਕੇ, ਡਾ. ਇਡੀਥ ਮੈਰੀ ਬ੍ਰਾਊਨ ਦੇ ਵਿਜਨ ਨੂੰ ਅੱਗੇ ਵਧਾਇਆ ਹੈ। CMC ਭਾਰਤ ਵਿੱਚ ਪਹਿਲਾ ਮੈਡੀਕਲ ਕਾਲਜ ਸੀ, ਜਿਸ ਨੇ ਮਹਿਲਾਵਾਂ ਨੂੰ MBBS ਦੀ ਡਿਗਰੀ ਦਿੰਨੀ ਸ਼ੁਰੂ ਕੀਤੀ।
ਸੰਪਰਕ ਕਰੋ:
ਸਰਜਰੀ ਦਫ਼ਤਰ ਫ਼ੋਨ ਨੰਬਰ: 0161-2115005
ਈਮੇਲ: surgery.cmch@gmail.com
CMC ਦੀ ਇਹ ਯੋਜਨਾ ਗਰੀਬ ਮਰੀਜ਼ਾਂ ਲਈ ਆਸ ਦੀ ਕਿਰਨ ਹੈ, ਜੋ ਕਿ ਸਸਤੇ ਅਤੇ ਉੱਚ-ਮਿਆਰੀ ਇਲਾਜ ਦੀ ਪਹੁੰਚ ਯਕੀਨੀ ਬਣਾਉਂਦੀ ਹੈ।
(ਯੇ ਸਮਾਚਾਰ PunjabiHeadlines ਵਲੋਂ ਜਾਰੀ ਕੀਤਾ ਗਿਆ ਹੈ।) HARMINDER SINGH KITTY 9814060516