ਲੁਧਿਆਣਾ ਚਾਰ ਫਰਵਰ(ਪ੍ਰਿਤਪਾਲ ਸਿੰਘ ਪਾਲੀ) ਗੁਰਬਾਣੀ ਕੀਰਤਨ ਜਦੋਂ ਕੀਰਤਨੀ ਜਥੇ ਸੰਗਤਾਂ ਨੂੰ ਸਰਵਣ ਕਰਾਉਂਦ ਹਨ ਤਾਂ ਸੰਗਤਾਂ ਧੁਰ ਅੰਦਰੋਂ ਗੁਰਬਾਣੀ ਨਾਲ ਜੁੜ ਜਾਂਦੀਆਂ ਨਾਲ ਜਥਿਆਂ ਨਾਲ ਮਿਲ ਕੇ ਗੁਰਬਾਣੀ ਗਾਇਨ ਕਰਦੀਆਂ ਹਨ ਤਾਂ ਉਸ ਵਕਤ ਗੁਰਦੁਆਰੇ ਦਾ ਮਾਹੌਲ ਵਿਸਮਾਦੀ ਹੁੰਦਾ ਹੈ ਇਸ ਲਈ ਗੁਰਦੁਆਰਾ ਸ਼ਹੀਦ ਕਰਨੈਲ ਸਿੰਘ ਨਗਰ ਦੇ ਪ੍ਰਬੰਧਕ ਹਰ ਹਫਤੇ ਗੁਰੂ ਕੇ ਕੀਰਤਨੀਆਂ ਨੂੰ ਬੁਲਾ ਕੇ ਸੰਗਤਾਂ ਨੂੰ ਕੀਰਤਨ ਨਾਲ ਜੋੜਨ ਦਾ ਯਤਨ ਕਰਦੇ ਹਨ ਇਸ ਲੜੀ ਦੇ ਤਹਿਤ ਅੱਠ ਫਰਵਰੀ ਨੂੰ ਰਾਤ ਸਵਾ 8 ਵਜੇ ਤੋਂ 9:15 ਵਜੇ ਤੱਕ ਦਰਬਾਰ ਸਾਹਿਬ ਦੇ ਹਜੂਰੀ ਕੀਰਤਨੀਏਂ ਭਾਈ ਰਜੇਸ਼ ਸਿੰਘ ਅਤੇ 22 ਫਰਵਰੀ ਰਾਤ ਸਵਾ 8 ਵਜੇ ਤੋਂ 9:15 ਵਜੇ ਤੱਕ ਭਾਈ ਮਲਕੀਤ ਸਿੰਘ ਹਜੂਰੀ ਰਾਗੀ ਜੱਥਾ ਸ੍ਰੀ ਦਰਬਾਰ ਸਾਹਿਬ ਸੰਗਤਾਂ ਨੂੰ ਕੀਰਤਨ ਸਰਵਣ ਕਰਾਉਣ ਲਈ ਪਹੁੰਚਣਗੇ।