ਪ੍ਰਸਿੱਧ ਕੀਰਤਨੀਏ ਭਾਈ ਗੁਰਚਰਨ ਸਿੰਘ ਰਸੀਆ ਨੂੰ ਨਮ ਨੇਤਰਾਂ ਨਾਲ ਦਿੱਤੀ ਅੰਤਿਮ ਵਿਦਾਇਗੀ

ਫਰਵਰੀ (ਪ੍ਰਿਤਪਾਲ ਸਿੰਘ ਪਾਲੀ)-ਪ੍ਰਸਿੱਧ ਕੀਰਤਨੀਏ ਭਾਈ ਗੁਰਚਰਨ ਸਿੰਘ ਰਸੀਆ(70) ਨੂੰ ਅੱਜ ਨਮ ਨੇਤਰਾਂ ਨਾਲ ਦਿੱਤੀ ਅੰਤਿਮ ਵਿਦਾਇਗੀ।ਉਹ ਬੀਤੇ ਕੱਲ ਅਕਾਲ ਪੁਰਖ ਵਾਹਿਗੁਰੂ ਜੀ ਪਾਸੋਂ ਮਿਲੀ ਸੁਆਸਾਂ ਦੀ ਪੂੰਜੀ ਦਾ ਸਦ ਉਪਯੋਗ ਕਰਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ। ਉਨ੍ਹਾਂ ਦੇ ਮਿਰਤਕ ਸਰੀਰ ਦਾ ਅੱਜ ਸਥਾਨਕ ਮਾਡਲ ਟਾਊਨ ਐਕਸਟੈਨਸ਼ਨ ਸ਼ਮਸ਼ਾਨ ਘਾਟ ਵਿਖੇ ਸਕਰਨਕ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਸਪੁੱਤਰ ਮਨਪ੍ਰੀਤ ਸਿੰਘ, ਜਗਜੀਤ ਸਿੰਘ ਰਸੀਆ ਰੋਮੀ, ਵਾਹਿਗੁਰੂਪਾਲ ਸਿੰਘ ਰਸੀਆ ਮਨੀ, ਜੋਗਿੰਦਰ ਕੌਰ ਪਤਨੀ, ਗੁਰਪ੍ਰੀਤ ਕੌਰ ਬੇਟੀ ਅਤੇ ਗੁਰਪ੍ਰੀਤ ਸਿੰਘ ਮੱਕੜ ਆਦਿ ਪ੍ਰਵਾਰਕ ਮੈਂਬਰਾਂ ਤੋਂ ਇਲਾਵਾ ਮਾਤਾ ਵਿਪਨਪ੍ਰੀਤ ਕੌਰ, ਜਵੱਦੀ ਟਕਸਾਲ ਵਲੋਂ ਜੱਥਾ, ਹਲਕਾ ਵਿਧਾਇਕ ਕੁਲਵੰਤ ਸਿੰਘ ਸਿੱਧੂ, ਬਾਬਾ ਅਜੀਤ ਸਿੰਘ, ਗਿਆਨੀ ਸੁਖਦੇਵ ਸਿੰਘ ਦਲੇਰ, ਡਾ: ਇਕਬਾਲ ਸਿੰਘ, ਬਲਵੀਰ ਸਿੰਘ ਭਾਟੀਆ ਅੰਮ੍ਰਿਤ ਸਾਗਰ ਵਾਲੇ,  ਗੋਬਿੰਦਰ ਸਿੰਘ ਆਲਮਪੁਰੀ,  ਹਰਪ੍ਰੀਤ ਸਿੰਘ ਡੰਗ, ਸਿੰਘ ਬੈਂਕ ਵਾਲੇ, ਬਾਬਾ ਉਂਕਾਰ ਦਾਸ ਖੁੱਡ ਮਹਲਾ, ਜੋਗਿੰਦਰ ਸਿੰਘ ਰਿਆੜ, ਜਗਜੀਤ ਸਿੰਘ ਕੋਮਲ,ਦਵਿੰਦਰ ਸਿੰਘ ਸੋਢੀ, ਪ੍ਰਿ: ਸੁਖਵੰਤ ਸਿੰਘ, ਗੁਰਵਿੰਦਰ ਸਿੰਘ ਟੋਨੀ, ਐਡ: ਸ਼ਮਸ਼ੇਰ ਸਿੰਘ ਸ਼ੇਰੀ, ਜਸਬੀਰ ਸਿੰਘ ਦੁਆ, ਹਰਚੰਦ ਸਿੰਘ, ਜਗਾਧਰੀ ਵਾਲਿਆਂ ਬੀਬੀਆਂ ਦਾ ਜੱਥਾ, ਬਲਵੀਰ ਸਿੰਘ ਚੰਡੀਗੜ੍ਹ, ਬਲਪ੍ਰੀਤ ਸਿੰਘ, ਆਦਿ ਸਮੇਤ ਗੁਰਬਾਣੀ ਕੀਰਤਨ ਨਾਲ ਜੁੜੀਆਂ ਵੱਡੀ ਗਿਣਤੀ ‘ਚ ਸ਼ਖਸ਼ੀਅਤਾਂ ਨੇ ਆਪਣੇ ਰੰਗੁਲੇ ਸੱਜਣ ਨੂੰ ਨਮ ਨੇਤਰਾਂ ਨਾਲ ਅੰਤਿਮ ਵਿਦਾਇਗੀ ਦਿੱਤੀ

Leave a Comment

You May Like This