ਲੁਧਿਆਣਾ,5 ਫਰਵਰੀ ( ਪ੍ਰਿਤਪਾਲ ਸਿੰਘ ਪਾਲੀ ਗੁਰਮਤਿ ਪ੍ਰਚਾਰ ਪਸਾਰ ਅਤੇ ਪੁਰਾਤਨ ਗੁਰਮਤਿ ਸੰਗੀਤ ਦੀ ਬਹਾਲੀ ਲਈ ਜੀਵਨ ਭਰ ਕਾਰਜਸ਼ੀਲ ਰਹਿਣ ਵਾਲੀ ਅਜੀਮ ਸਿੱਖ ਸ਼ਖਸ਼ੀਅਤ ਸੰਤ ਬਾਬਾ ਸੁਚਾ ਸਿੰਘ ਜੀ ਬਾਨੀ ਜਵੱਦੀ ਟਕਸਾਲ ਵਲੋਂ ਚਲਾਈ ਗੁਰਮਤਿ ਸਮਾਗਮਾਂ ਦੀ ਲੜੀ ਅਧੀਨ ਸੰਤ ਬਾਬਾ ਅਮੀਰ ਸਿੰਘ ਜੀ ਮੌਜੂਦਾ ਮੁਖੀ ਜਵੱਦੀ ਟਕਸਾਲ ਦੀ ਦੇਖ ਰੇਖ ਹੇਠ ਸਲਾਨਾ ਗੁਰਮਤਿ ਸਮਾਗਮ ਪਿੰਡ ਠਰਵਾ ਮਾਜਰਾ (ਜਿਲਾ ਕਰਨਾਲ ਹਰਿਆਣਾ) ਵਿਖੇ 25,26,27 ਮਾਘ ਮੁਤਾਬਿਕ 7,8,9 ਫਰਵਰੀ ਦਿਨ ਸ਼ੁਕਰਵਾਰ, ਸ਼ਨੀਵਾਰ ਅਤੇ ਐਤਵਾਰ ਰੋਜਾਨਾ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਪਦਮ ਸ੍ਰੀ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ, ਭਾਈ ਇੰਦਰਜੀਤ ਸਿੰਘ ਸਾਬਕਾ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਕਰਨੈਲ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਭੁਪਿੰਦਰ ਸਿੰਘ ਹਜੂਰੀ ਰਾਗੀ ਦਰਬਾਰ ਸਾਹਿਬ, ਭਾਈ ਸਰੂਪ ਸਿੰਘ ਰੂਪ ਹਜ਼ੂਰੀ ਰਾਗੀ ਦਰਬਾਰ ਸਾਹਿਬ, ਭਾਈ ਜਸਕਰਨ ਸਿੰਘ ਪਟਿਆਲੇ ਵਾਲੇ, ਭਾਈ ਬਲਕਾਰ ਸਿੰਘ ਲੁਧਿਆਣੇ ਵਾਲੇ, ਭਾਈ ਸਾਹਿਬ ਸਿੰਘ, ਪ੍ਰਿੰਸੀਪਲ ਬਲਜੀਤ ਸਿੰਘ ਮਿਸ਼ਨਰੀ ਕਾਲਜ ਚੌਤ ਰੋਪੜ, ਗੁਰਸ਼ਬਦ ਸੰਗੀਤ ਅਕੈਡਮੀ ਜਵੱਦੀ ਟਕਸਾਲ ਦੇ ਹੋਣਹਾਰ ਵਿਿਦਆਰਥੀ, ਬੀਬੀ ਵਰਿੰਦਰ ਕੌਰ ਪਟਿਆਲੇ ਵਾਲੇ, ਬੀਬੀ ਕਵਲਜੀਤ ਕੌਰ ਮਸਕੀਨ ਸ਼ਾਹਬਾਦ ਮਾਰਕੰਡਾ, ਗਿਆਨੀ ਤਰਲੋਚਨ ਸਿੰਘ ਭੁਮਦੀ, ਗਿਆਨੀ ਬਲਦੇਵ ਸਿੰਘ ਐਮ. ਏ. ਗਿਆਨੀ ਗੁਰਮੁਖ ਸਿੰਘ ਐਮ. ਏ. ਆਦਿ ਤੋਂ ਇਲਾਵਾ ਸਿੱਖ ਸੰਪਰਦਾਵਾਂ, ਸੰਸਥਾਵਾਂ ਜਥੇਬੰਦੀਆਂ ਤੋਂ ਇਲਾਵਾ ਵੱਖ ਵੱਖ ਖੇਤਰਾਂ ਨਾਲ ਸਬੰਧਿਤ ਸ਼ਖਸ਼ੀਅਤਾਂ ਸਮੂਲੀਅਤ ਕਰਨਗੀਆਂ ਅਤੇ ਗੁਰਬਾਣੀ ਨਾਲ ਜੋੜਨਗੀਆਂ। ਜਵੱਦੀ ਟਕਸਾਲ ਵਲੋਂ ਭੇਜੀ ਜਾਣਕਾਰੀ ਅਨੁਸਾਰ ਸਮਾਗਮ ਦੌਰਾਨ ਸੰਗਤਾਂ ਨੂੰ ਨਰੋਲ ਗੁਰਬਾਣੀ ਅਤੇ ਸਿੱਖ ਇਤਿਹਾਸ ਨਾਲ ਜੋੜਿਆ ਜਾਂਦਾ ਹੈ। ਜਿਕਰਕਰਨ ਯੋਗ ਹੈ ਕਿ ਪਿੰਡ ਠਰਵਾ ਮਾਜਰਾ ਸੰਤ ਗਿਆਨੀ ਅਮੀਰ ਸਿੰਘ ਜੀ ਮੁਖੀ ਜਵੱਦੀ ਟਕਸਾਲ ਅਤੇ ਪੰਥ ਪ੍ਰਸਿੱਧ ਕਥਾਵਾਚਕ ਗਿਆਨੀ ਪਿੰਦਰਪਾਲ ਸਿੰਘ ਜੀ ਦਾ ਜੱਦੀ ਪਿੰਡ ਹੈ। ਮਾਘ ਦੇ ਮਹੀਨੇ ਹਰ ਵਰ੍ਹੇ ਵੱਡੀ ਪੱਧਰ ਤੇ ਗੁਰਮਤਿ ਸਮਾਗਮ ਕਰਵਾਏ ਜਾਂਦੇ ਹਨ। ਜਿਸ ਵਿਚ ਦੇਸ਼ ਵਿਦੇਸ਼ ਤੋਂ ਉਚੇਚੇ ਤੌਰ ਤੇ ਸੰਗਤਾਂ ਸਮੂਲੀਅਤ ਕਰਦਿਆਂ ਹਨ।
ReplyForward Add reaction
|