ਇਕ ਦੂਜੇ ਤੇ ਦੋਸ਼ ਲਾਉਣ ਦੀ ਬਜਾਏ ਕੇਂਦਰ ਤੇ ਪੰਜਾਬ ਸਰਕਾਰ ਅਮਰੀਕਾ ਤੋਂ ਜਬਰੀ ਕੱਢੇ ਪੰਜਾਬੀਆਂ ਦੀ ਬਾਂਹ ਫੜੇ -ਸਲੂਜਾ

ਜਤਿੰਦਰਪਾਲ ਸਿੰਘ ਸਲੂਜਾ
ਲੁਧਿਆਣਾ ੬ ਫਰਵਰੀ (ਪ੍ਰਿਤਪਾਲ ਸਿੰਘ ਪਾਲੀ)   ਇਕ ਦੂਜੇ ਨੂ ਦੌਸ਼ ਦੇਣ ਦੀ ਬਜਾਏ ਅਮਰੀਕਾ ਤੋਂ ਜਬਰੀ ਕੱਢੇ ਗਏ ਪੰਜਾਬੀਆਂ ਦੀ ਪੰਜਾਬ ਤੇ ਕੇਂਦਰ ਸਰਕਾਰ ਬਾਂਹ ਫੜੇ ਤੇ ਉਹਨਾਂ ਨੂੰ ਰੋਜ਼ਗਾਰ ਦੇ ਸਾਧਨ ਜੁਟਾਏ,ਏਨਾ ਵਿਚਾਰਾਂ ਦਾ ਪ੍ਰਗਟਾਵਾ ਪੰਜਾਬੀ ਵਿਕਾਸ ਮੰਚ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਸਲੂਜਾ ਨੇ ਕੀਤਾ
ਉਹਨਾਂ ਕਿਹਾ ਕਿ ਸਰਕਾਰਾਂ ਵੱਲੋਂ ਰੋਜ਼ਗਾਰ ਨਾ ਮਿਲਣ ਤੋਂ ਨਿਰਾਸ਼ ਪੰਜਾਬੀ ਆਪਣੀਆਂ ਜੱਦੀ ਜ਼ਮੀਨਾਂ ਵੇਚ ਕੇ ਅਤੇ ਭਾਰੀ ਕਰਜ਼ੇ ਲੈ ਕੇ ਸੁਨਿਹਰੀ ਭਵਿੱਖ ਦੇ ਸੁਪਨੇ ਲੈ ਕੇ ਵਿਦੇਸ਼ਾਂ ਦੀ ਧਰਤੀ ਤੇ ਗਏ ਸਨ ਪਰ ਅਮਰੀਕਾ ਦੀਆਂ ਸਖਤ ਪਾਲਸੀਆਂ ਕਾਰਨ ਉਹਨਾਂ ਨੂੰ ਜਬਰੀ ਸ਼ਰਮਨਾਕ ਹਲਾਤਾ ਵਿਚ ਹੱਥਕੜੀਆਂ ਤੇ ਬੇੜੀਆਂ ਪਾ ਕੇ ਦੇਸ਼ ਵਾਪਸ ਭੇਜ ਦਿੱਤਾ ਗਿਆ ਹੈ ਜਿਸ ਦੀ ਭਾਰਤ ਸਰਕਾਰ ਨੂ ਕਰੜੇ ਸ਼ਬਦਾਂ ਵਿਚ ਨਿੰਦਾ ਕਰਨੀ ਚਾਹੀਦੀ ਹੈ ਹੁਣ ਏਹ ਨੌਜਵਾਨ ਜਿਥੇ ਅਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ ਓਥੇ ਪਾਣੀ ਪੀ ਪੀ ਕੇ ਸਰਕਾਰਾਂ ਨੂੰ ਕੌਸ ਰਹੇ ਹਨ ਕਿ ਜੇਕਰ ਉਹਨਾਂ ਨੂੰ ਅਪਣੇ ਦੇਸ਼ ਵਿੱਚ ਰੋਜ਼ਗਾਰ ਮਿਲੇ ਤਾਂ ਆਪਣੇ ਜੱਦੀ ਘਰ ਛੱਡਣ ਨੂੰ ਕਿਸੇ ਦਾ ਦਿਲ ਨਹੀਂ ਕਰਦਾ
ਸਲੂਜਾ ਨੇ ਕਿਹਾ ਸਰਕਾਰਾਂ ਨੂੰ ਜਿਥੇ ਏਨਾ ਨਿਰਾਸ਼ ਨੌਜਵਾਨਾਂ ਨੂੰ ਜਲਦੀ ਤੋਂ ਜਲਦੀ ਰੋਜ਼ਗਾਰ ਮੁਹੱਈਆ ਕਰਾਉਣਾ ਚਾਹੀਦਾ ਹੈ ਤੇ ਮਾਲੀ ਮਦਦ ਕਰਨੀ ਚਾਹੀਦੀ ਹੈ ਓਥੇ ਆਉਣ ਵਾਲੇ ਸਮੇਂ ਵਿੱਚ ਨੌਜਵਾਨੀ ਨੂੰ ਬਚਾਉਣ ਲਈ ਵੱਧ ਤੋਂ ਵੱਧ ਸਵੈਰੋਜ਼ਗਾਰ ਦੀਆਂ ਪਾਲਸੀਆਂ ਬਣਾਉਣੀਆਂ ਚਾਹੀਦੀਆਂ ਹਨ ਤਾਂ ਕਿ ਨੌਜਵਾਨ ਪੰਜਾਬ ਵਿੱਚ ਰਹਿ ਕਿ ਹੀ ਆਪਣਾ ਜੀਵਨ ਨਿਰਭਾ ਕਰ ਸਕਣ

Leave a Comment

You May Like This