ਸ੍ਰੀ ਦਰਬਾਰ ਸਾਹਿਬ ਦੇ ਹਜੂਰੀ ਰਾਗੀ ਭਾਈ ਜਗਤਾਰ ਸਿੰਘ ਰਾਜਪੁਰਾ

ਲੁਧਿਆਣਾ 21 ਫਰਵਰੀ(ਪ੍ਰਿਤਪਾਲ ਸਿੰਘ ਪਾਲੀ ) ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਨੂੰ ਰਾਗਾਂ ਵਿੱਚ ਗਾਇਨ ਕੀਤਾ ਗਿਆ ਸੰਗੀਤ ਨੂੰ ਇੱਕ ਭਾਂਡੇ ਵਜ ਵਰਤਿਆ ਗਿਆ ਗੁਰੂ ਸਾਹਿਬ ਨੇ ਗੁਰਬਾਣੀ ਨੂੰ ਕੀਰਤਨ ਰੂਪ ਵਿੱਚ ਗਾਇਨ ਕਰਨ ਦਾ ਹੁਕਮ ਦਿੱਤਾ ਹੈ ਗੁਰੂ ਕੇ ਕੀਰਤਨੀ ਜਥੇ ਜਦੋਂ ਗੁਰਬਾਣੀ ਨੂੰ ਕੀਰਤਨ ਵਜੋਂ ਗਾਇਨ ਕਰਕੇ ਸੰਗਤਾਂ ਨੂੰ ਸਰਵਣ ਕਰਾਉਂਦੀਆਂ ਹਨ ਤਾਂ ਗੁਰਬਾਣੀ ਕੀਰਤਨ ਸੰਗਤਾਂ ਦੀ ਰੂਹ ਵਿੱਚ ਵਸਦਾ ਹੈ ਅਤੇ ਸੰਗਤਾਂ ਗੁਰਬਾਣੀ ਕੀਰਤਨ ਨੂੰ ਜਥਿਆਂ ਦੇ ਨਾਲ ਗਾਇਨ ਕਰਕੇ ਆਨੰਦ ਮਾਣਦੀਆਂ ਹਨ ਬਾਈ ਫਰਵਰੀ ਰਾਤ ਸਵ ਵਜੇ ਤੋਂ ਸਵਾ 9 ਵਜੇ ਤੱਕ ਗੁਰਦੁਆਰਾ ਸਿੰਘ ਦੇ ਸਿੰਘ ਨਗਰ  ਈ ਵਿਖੇ ਹਰ ਹਫਤੇ ਦੀ ਤਰ੍ਹਾਂ ਇਸ ਵਾਰ ਵੀ ਬਾਈ ਫਰਵਰੀ ਰਾਤ ਸ੍ਰੀ ਦਰਬਾਰ ਸਾਹਿਬ ਦੇ ਹਜੂਰੀ ਰਾਗੀ ਭਾਈ ਜਗਤਾਰ ਸਿੰਘ ਰਾਜਪੁਰਾ ਸੰਗਤਾਂ ਨੂੰ ਕੀਰਤਨ ਸਰਵਣ ਕਰਾਉਣ ਲਈ ਆ ਰਹੇ ਹਨ ਗੁਰੂ ਘਰ ਦੇ ਪ੍ਰਬੰਧਕਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਗੁਰਬਾਣੀ ਕੀਰਤਨ ਸਰਵਣ ਕਰਕੇ ਆਪਣਾ ਜੀਵਨ ਸਫਲਾ ਕਰਨ ਲਈ ਗੁਰੂ ਘਰ ਪਹੁੰਚਣ ਗੁਰੂ ਕੇ ਲੰਗਰ ਅਤੁੱਟ ਵਰਤਣਗੇ।

Leave a Comment

You May Like This