46ਵੇਂ ਕੈਂਪ ਦੀ ਸਫਲਤਾ ‘ਚ ਸਹਿਯੋਗ ਦੇਣ ਬਦਲੇ ਸ੍ਰੀ ਕੀਰਤਨ ਸੇਵਾ ਸੁਸਾਇਟੀ (ਰਜਿ:)  ਵਲੋਂ ਸੰਤ ਬਾਬਾ ਅਮੀਰ ਸਿੰਘ ਦਾ ਸਨਮਾਨ

ਲੁਧਿਆਣਾ 3 ਮਾਰਚ (  ਪ੍ਰਿਤਪਾਲ ਸਿੰਘ ਪਾਲੀ)ਸਤਿਕਾਰਯੋਗ ਸੱਚਖੰਡਵਾਸੀ ਸੰਤ ਬਾਬਾ ਸੁਚਾ ਸਿੰਘ ਜੀ ਜਵੱਦੀ ਟਕਸਾਲ ਅਤੇ ਪੰਥ ਰਤਨ ਸੱਚਖੰਡਵਾਸੀ ਭਾਈ ਜਸਵੀਰ ਸਿੰਘ ਜੀ ਖਾਲਸਾ ਦੀਆਂ ਅਸੀਸਾਂ ਸਦਕਾ ਪਿਛਲੇ 39 ਵਰ੍ਹਿਆਂ ਤੋਂ ਮਾਨਵ ਸੇਵਾ ਦੇ ਕਾਰਜ਼ਾਂ ‘ਚ ਨਿਰੰਤਰ ਕਾਰਜਸ਼ੀਲ ਸ੍ਰੀ ਕੀਰਤਨ ਸੇਵਾ ਸੁਸਾਇਟੀ (ਰਜਿ:) ਮਾਡਲ ਟਾਊਨ ਲੁਧਿਆਣਾ ਵੱਲੋਂ ਬੀਤੇ ਕੱਲ ਜਵੱਦੀ ਟਕਸਾਲ ਦੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਦੀ ਸਮੁੱਚੀ ਰਹਿਨੁਮਾਈ ਹੇਠ ਗੁਰਦੁਆਰਾ ਗੁਰਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿਖੇ 46 ਵੇਂ ਅੱਖਾਂ ਦੇ ਫਰੀ ਚੈੱਕ-ਅੱਪ, ਆਪਰੇਸ਼ਨ ਅਤੇ ਜਨਰਲ ਮੈਡੀਕਲ ਕੈਂਪ ਲਗਾਇਆ ਸੀ। ਕੈਂਪ ਦੌਰਾਨ ਵੱਡੀ ਗਿਣਤੀ ਚ ਲੋੜਵੰਦ ਮਰੀਜ਼ਾਂ ਨੇ ਲਾਹਾ ਪ੍ਰਾਪਤ ਕੀਤਾ। ਕੈਂਪ ਦੇ ਪ੍ਰਬੰਧਕਾਂ ਵਲੋਂ ਬੀਬੀ ਬਲਦੇਵ ਕੌਰ ਵਲੋਂ ਭੇਜੀ ਜਾਣਕਾਰੀ ਅਨੁਸਾਰ ਸੰਗਤਾਂ ਦੀ ਵੱਡੀ ਗਿਣਤੀ ਅਤੇ ਸੇਵਾਦਾਰਾਂ ਸਮੇਤ ਅਹਿਮ ਸ਼ਖਸ਼ੀਅਤਾਂ ਦੀ ਸੇਵਾ ‘ਚ ਜਵੱਦੀ ਟਕਸਾਲ ਨੇ ਵਿਤੋ ਵੱਧ ਪ੍ਰਬੰਧ ਅਤੇ ਸੇਵਾਵਾਂ ਨਿਭਾਈਆਂ। ਜਿਸਦੇ ਮੱਦੇਨਜ਼ਰ ਮਹਾਂਪੁਰਸ਼ਾਂ ਦਾ ਸ੍ਰੀ ਕੀਰਤਨ ਸੇਵਾ ਸੁਸਾਇਟੀ (ਰਜਿ:) ਮਾਡਲ ਟਾਊਨ ਲੁਧਿਆਣਾ ਦੇ ਸਮੁੱਚੇ ਅਹੁਦੇਦਾਰਾਂ ਅਤੇ ਸੇਵਾਦਾਰਾਂ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਮੌਕੇ ਮਹਾਂਪੁਰਸ਼ਾਂ ਨੇ ਕੈਂਪ ਪ੍ਰਬੰਧਕਾਂ ਅਤੇ ਸੇਵਾਦਾਰਾਂ ਦੀਆਂ ਨਿਭਾਈਆਂ ਸੇਵਾਵਾਂ ਤੋਂ ਖ਼ੁਸ਼ੀ ਪ੍ਰਗਟਾਉਦਿਆਂ ਕਿਹਾ ਕਿ “ਸੇਵਾਦਾਰਾਂ ਦੀ ਗੁਰਮਤਿ ਰੀਤ ਅਤੇ ਗੁਰੂ ਪ੍ਰੀਤ ਵੇਖ ਮਨ ਅੰਦਰ ਚਾਓ ਪੈਦਾ ਹੋਇਆ। ਕਿ ਕਿਵੇਂ ਏਨ੍ਹਾ ਅੰਦਰੋਂ ਸੇਵਾ ਦਾ ਜਜ਼ਬਾ ਪ੍ਰਗਟ ਹੋਇਆ ਅਤੇ ਸਭਨਾਂ ਨੇ ਮਰੀਜ਼ਾਂ ਦੀ ਸੇਵਾ ਨੂੰ ਆਪਣਾ ਫਰਜ਼ ਸਮਝਦਿਆਂ ਨਿਭਾਇਆ। ਉਨ੍ਹਾਂ ਨੂੰ ਵੇਖ ਮਹਿਸੂਸ ਹੋਇਆ ਕਿ ਸੇਵਾ ਅਤੇ ਸੇਵਾਦਾਰ ਇਕ ਦੂਜੇ ‘ਚ ਇਸ ਤਰ੍ਹਾਂ ਓਤਪੋਤ ਸਨ। ਇਸ ਮੌਕੇ ਸਰਪ੍ਰਸਤ ਸ੍ਰ: ਤਰਲੋਚਨ ਸਿੰਘ ਨੇ ਸ੍ਰੀ ਕੀਰਤਨ ਸੇਵਾ ਸੁਸਾਇਟੀ ਵਲੋਂ ਮਹਾਂਪੁਰਸ਼ਾਂ ਦਾ ਧੰਨਵਾਦ ਕੀਤਾ ਅਤੇ ਉਮੀਦ ਪ੍ਰਗਟਾਈ ਕਿ ਮਹਾਂਪੁਰਸ਼ ਅੱਗੇ ਤੋਂ ਵੀ ਏਸੇ ਤਰ੍ਹਾਂ ਸੁਸਾਇਟੀ ਤੇ ਕਿਰਪਾ ਦੀ ਦ੍ਰਿਸ਼ਟੀ ਬਣਾਈ ਰੱਖਣਗੇ।

Leave a Comment

You May Like This