*ਵਿਧਾਇਕ ਛੀਨਾ ਦੀ ਅਗਵਾਈ ‘ਚ ਸੁਵਿਧਾ ਕੈਂਪ ਆਯੋਜਿਤ* 

*- ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ, ਮੌਕੇ  ‘ਤੇ ਨਿਪਟਾਰਾ ਵੀ ਕੀਤਾ*
ਲੁਧਿਆਣਾ, 22 ਮਾਰਚ (ਪ੍ਰਿਤਪਾਲ ਸਿੰਘ ਪਾਲੀ )  ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸਰਕਾਰੀ ਸਕੀਮਾਂ ਦਾ ਲਾਹਾ ਉਨ੍ਹਾਂ ਦੇ ਘਰਾਂ ਨੇੜੇ ਦਿਵਾਉਣ ਲਈ ਸ਼ੁਰੂ ਕੀਤੇ ‘ਸਰਕਾਰ ਤੁਹਾਡੇ ਦੁਆਰ’ ਉਪਰਾਲੇ ਤਹਿਤ  ਹਲਕਾ ਲੁਧਿਆਣਾ ਦੱਖਣੀ ਵਿਧਾਇਕ ਰਜਿੰਦਰ ਪਾਲ ਕੌਰ ਛੀਨਾਂ  ਦੀ ਅਗਵਾਈ ਹੇਠ  ਮੁੱਖ ਦਫਤਰ, ਬਾਪੂ ਮਾਰਕੀਟ, ਲੁਹਾਰਾ ਵਿਖੇ ਕੈਂਪ ਲਗਾਇਆ ਗਿਆ।

ਇਸ ਕੈਂਪ ਵਿੱਚ ਜਿੱਥੇ ਵੱਖ ਵੱਖ ਵਿਭਾਗਾਂ ਵਲੋਂ ਸਟਾਲ ਲਗਾਏ ਗਏ, ਓਥੇ ਵਿਧਾਇਕ ਰਜਿੰਦਰ ਪਾਲ ਕੌਰ ਛੀਨਾ ਵਲੋਂ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਗਈਆਂ।
ਉਨ੍ਹਾਂ ਕਿਹਾ ਕਿ ਇਸ ਕੈਂਪ ਵਿੱਚ ਲਗਭਗ ਸਾਰੇ ਸਰਕਾਰੀ ਵਿਭਾਗਾਂ ਵਲੋਂ ਆਪਣੇ ਕਾਉੰਟਰ ਲਗਾ ਕੇ ਸਕੀਮਾਂ ਲਈ ਅਪਲਾਈ ਕਰਵਾਇਆ ਗਿਆ ਅਤੇ ਯੋਗ ਵਿਅਕਤੀਆਂ ਨੂੰ ਮੌਕੇ ‘ਤੇ ਸਰਟੀਫਿਕੇਟਾਂ ਸਮੇਤ ਵੱਖ ਵੱਖ ਸੇਵਾਵਾਂ ਦਾ ਲਾਭ ਦਿੱਤਾ ਗਿਆ। 
ਇਸ ਮੌਕੇ ਪੀ.ਏ. ਹਰਪ੍ਰੀਤ ਸਿੰਘ, ਕੌਂਸਲਰ ਬੀਬੀ ਸਰੋਜ ਮੰਨਣ, ਡਾਕਟਰ ਦੀਪਕ ਮੰਨਣ , ਕੌਂਸਲਰ ਪ੍ਰਭਪ੍ਰੀਤ ਕੌਰ, ਜਗਦੇਵ ਸਿੰਘ ਧੁੰਨਾ, ਮਹਿਤਾਬ ਸਿੰਘ ਬੰਟੀ ਸਰਬਜੀਤ ਸਿੰਘ ਸਰਬਾ, ਕਮਲਜੀਤ ਕੌਰ ਢਿੱਲੋ, ਚੇਅਰਮੈਨ ਕੁਲਦੀਪ ਸਿੰਘ ਰਾਹੀ ਆਦਿ ਹਾਜ਼ਰ ਸਨ 

Leave a Comment

Recent Post

Live Cricket Update

You May Like This